ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਸ਼ਵ ਪੈਰਾ ਅਥਲੈਟਿਕਸ: ਧਰਮਬੀਰ ਨੇ ਚਾਂਦੀ ਤੇ ਅਤੁਲ ਨੇ ਕਾਂਸੀ ਦਾ ਤਗ਼ਮਾ ਜਿੱਤਿਆ

  ਮੌਜੂਦਾ ਪੈਰਾਲੰਪਿਕ ਚੈਂਪੀਅਨ ਧਰਮਬੀਰ ਨੈਨ ਅਤੇ ਅਤੁਲ ਕੌਸ਼ਿਕ ਨੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੇ ਛੇਵੇਂ ਦਿਨ ਅੱਜ ਇੱਥੇ ਪੁਰਸ਼ਾਂ ਦੇ ਕਲੱਬ ਥ੍ਰੋਅ ਤੇ ਡਿਸਕਸ ਥ੍ਰੋਅ ਮੁਕਾਬਲਿਆਂ ’ਚ ਕ੍ਰਮਵਾਰ ਚਾਂਦੀ ਤੇ ਕਾਂਸੀ ਦੇ ਤਗ਼ਮੇ ਜਿੱਤੇ। ਧਰਮਬੀਰ ਪੁਰਸ਼ਾਂ ਦੇ ਕਲੱਬ ਥ੍ਰੋਅ...
World Para Athletics Championships New Delhi 2025 - Jawaharlal Nehru Stadium, New Delhi, India - October 2, 2025 India's Dharambir in action during the Men's Club Throw F51 Final REUTERS/Anushree Fadnavis
Advertisement

 

ਮੌਜੂਦਾ ਪੈਰਾਲੰਪਿਕ ਚੈਂਪੀਅਨ ਧਰਮਬੀਰ ਨੈਨ ਅਤੇ ਅਤੁਲ ਕੌਸ਼ਿਕ ਨੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਦੇ ਛੇਵੇਂ ਦਿਨ ਅੱਜ ਇੱਥੇ ਪੁਰਸ਼ਾਂ ਦੇ ਕਲੱਬ ਥ੍ਰੋਅ ਤੇ ਡਿਸਕਸ ਥ੍ਰੋਅ ਮੁਕਾਬਲਿਆਂ ’ਚ ਕ੍ਰਮਵਾਰ ਚਾਂਦੀ ਤੇ ਕਾਂਸੀ ਦੇ ਤਗ਼ਮੇ ਜਿੱਤੇ।

Advertisement

ਧਰਮਬੀਰ ਪੁਰਸ਼ਾਂ ਦੇ ਕਲੱਬ ਥ੍ਰੋਅ ਐੱਫ51 ਮੁਕਾਬਲੇ ’ਚ 29.71 ਮੀਟਰ ਥ੍ਰੋਅ ਨਾਲ ਦੂਜੇ ਸਥਾਨ ’ਤੇ ਰਿਹਾ। ਇਸ ਮੁਕਾਬਲੇ ’ਚ ਸੋਨ ਤਗ਼ਮਾ ਸਰਬੀਆ ਦੇ ਏ ਰਾਡੀਸਿਕ (30.36 ਮੀਟਰ ਥ੍ਰੋਅ) ਨੇ ਅਤੇ ਕਾਂਸੀ ਦਾ ਤਗ਼ਮਾ ਨਿਊਟਰਲ ਪੈਰਲੰਪਿਕ ਅਥਲੀਟ ਉਲਾਦਜ਼ੀਸਲਓ ਹਰੀਬ (28.70 ਮੀਟਰ ਥ੍ਰੋਅ) ਨੇ ਆਪਣੇ ਨਾਮ ਕੀਤਾ। ਪੁਰਸ਼ਾਂ ਦੇ ਐੱਫ57 ਮੁਕਾਬਲੇ ’ਚ ਕੌਸ਼ਿਕ 45.61 ਮੀਟਰ ਥ੍ਰੋਅ ਨਾਲ ਤੀਜੇ ਸਥਾਨ ’ਤੇ ਰਿਹਾ। ਇਸ ਮੁਕਾਬਲੇ ’ਚ ਪਹਿਲਾ ਸਥਾਨ ਲਿਬੀਆ ਦੇ ਮਹਿਮੂਦ ਰਜਬ (46.73 ਮੀਟਰ ਥ੍ਰੋਅ) ਨੇ ਅਤੇ ਦੂਜਾ ਸਥਾਨ ਵਿਸ਼ਵ ਰਿਕਾਰਡਧਾਰੀ ਥਿਆਗੋ ਪੌਲਿਨੇ ਡੋਸ ਸਾਂਟੋਸ (45.69 ਮੀਟਰ ਥ੍ਰੋਅ) ਨੇ ਹਾਸਲ ਕੀਤਾ।

World Para Athletics Championships New Delhi 2025 - Jawaharlal Nehru Stadium, New Delhi, India - October 2, 2025 India's Atul Kaushik reacts during the Men's Discus Throw F57 Final REUTERS/Anushree Fadnavis

-ਪੀਟੀਆਈ

Advertisement
Show comments