ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

World Para Athletics Championships: ਭਾਰਤ ਦੀ ਮੁਹਿੰਮ ਰਿਕਾਰਡ 22 ਤਗਮਿਆਂ ਨਾਲ ਮੁਕੰਮਲ

ਮੁਕਾਬਲੇ ਦੇ ਆਖਰੀ ਦਿਨ ਸਿਮਰਨ, ਪ੍ਰੀਤੀ, ਨਵਦੀਪ ਨੇ ਜਿੱਤੇ ਚਾਂਦੀ ਦੇ ਤਗ਼ਮੇ
ਭਾਰਤ ਦੀ ਪ੍ਰੀਤੀ ਪਾਲ ਚਾਂਦੀ ਦਾ ਤਗ਼ਮਾ ਜਿੱਤਣ ਮਗਰੋਂ ਖੁਸ਼ੀ ਜ਼ਾਹਿਰ ਕਰਦੀ ਹੋਈ। -ਫੋਟੋ: ਰਾਇਟਰਜ਼
Advertisement

ਸਿਮਰਨ ਸ਼ਰਮਾ ਨੇ ਥਕਾਨ ਤੇ ਪਿੱਠ ’ਚ ਦਰਦ ਦੇ ਬਾਵਜੂਦ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਮਹਿਲਾਵਾਂ ਦੇ 200 ਮੀਟਰ ਟੀ12 ਮੁਕਾਬਲੇ ’ਚ ਚਾਂਦੀ ਦਾ ਤਗਮਾ ਜਿੱਤਿਆ ਜਿਸ ਨਾਲ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ’ਚ ਐਤਵਾਰ ਨੂੰ ਭਾਰਤ ਦੀ ਮੁਹਿੰਮ ਰਿਕਾਰਡ 22 ਤਗਮਿਆਂ ਨਾਲ ਮੁਕੰਮਲ ਹੋਈ। ਮੁਕਾਬਲੇ ਦੇ ਆਖਰੀ ਦਿਨ ਭਾਰਤ ਨੇ ਤਿੰਨ ਚਾਂਦੀ ਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤ ਦੀ ਮੁਹਿੰਮ ਇਸ ਤਰ੍ਹਾਂ ਛੇ ਸੋਨੇ, ਨੌਂ ਚਾਂਦੀ ਤੇ ਸੱਤ ਕਾਂਸੀ ਦੇ ਤਗ਼ਮਿਆਂ ਨਾਲ ਮੁਕੰਮਲ ਹੋਈ। ਮਹਿਲਾਵਾਂ ਦੀ ਸੌ ਮੀਟਰ ਟੀ35 ਅਥਲੀਟ ਪ੍ਰੀਤੀ ਪਾਲ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਐੱਫ41 ਜੈਵਲਿਨ ਥਰੋਅ ਮੁਕਾਬਲੇ ’ਚ ਨਵਦੀਪ ਸਿੰਘ ਨੇ ਵੀ ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ। ਭਾਰਤ ਤਗਮਾ ਸੂਚੀ ਵਿੱਚ ਦਸਵੇਂ ਸਥਾਨ ’ਤੇ ਰਿਹਾ। ਇਸੇ ਤਰ੍ਹਾਂ ਪੁਰਸ਼ਾਂ ਦੇ 200 ਮੀਟਰ ਟੀ44 ਮੁਕਾਬਲੇ ’ਚ ਸੰਦੀਪ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। 

Advertisement
Advertisement
Show comments