ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਸ਼ਵ ਕੱਪ: ਜਾਇਜ਼ਾ ਲੈਣ ਭਾਰਤ ਆਏਗਾ ਪਾਕਿਸਤਾਨੀ ਵਫ਼ਦ

ਕਰਾਚੀ, 1 ਜੁਲਾਈ ਭਾਰਤ ਵਿਚ ਇਸ ਸਾਲ ਹੋਣ ਵਾਲੇ ਇਕ ਰੋਜ਼ਾ ਵਿਸ਼ਵ ਕੱਪ ਲਈ ਆਪਣੀ ਟੀਮ ਭੇਜਣ ਤੋਂ ਪਹਿਲਾਂ ਪਾਕਿਸਤਾਨ ਦਾ ਇਕ ਸੁਰੱਖਿਆ ਵਫ਼ਦ ਮੈਚਾਂ ਵਾਲੀਆਂ ਥਾਵਾਂ ਦਾ ਜਾਇਜ਼ਾ ਲਏਗਾ। ਪਾਕਿਸਤਾਨ ਨੇ ਆਪਣੀ ਕੌਮੀ ਟੀਮ ਭੇਜਣ ਤੋਂ ਪਹਿਲਾਂ ਸੁਰੱਖਿਅਾ ਕਲੀਅਰੈਂਸ...
Advertisement

ਕਰਾਚੀ, 1 ਜੁਲਾਈ

ਭਾਰਤ ਵਿਚ ਇਸ ਸਾਲ ਹੋਣ ਵਾਲੇ ਇਕ ਰੋਜ਼ਾ ਵਿਸ਼ਵ ਕੱਪ ਲਈ ਆਪਣੀ ਟੀਮ ਭੇਜਣ ਤੋਂ ਪਹਿਲਾਂ ਪਾਕਿਸਤਾਨ ਦਾ ਇਕ ਸੁਰੱਖਿਆ ਵਫ਼ਦ ਮੈਚਾਂ ਵਾਲੀਆਂ ਥਾਵਾਂ ਦਾ ਜਾਇਜ਼ਾ ਲਏਗਾ। ਪਾਕਿਸਤਾਨ ਨੇ ਆਪਣੀ ਕੌਮੀ ਟੀਮ ਭੇਜਣ ਤੋਂ ਪਹਿਲਾਂ ਸੁਰੱਖਿਅਾ ਕਲੀਅਰੈਂਸ ਲਈ ਇਹ ਵਫ਼ਦ ਭੇਜਣ ਦਾ ਫ਼ੈਸਲਾ ਕੀਤਾ ਹੈ। ਪਾਕਿਸਤਾਨ ਖੇਡ ਮੰਤਰਾਲੇ ਦੇ ਇਕ ਸੂਤਰ ਨੇ ਦੱਸਿਆ ਕਿ ਵਿਦੇਸ਼ ਤੇ ਗ੍ਰਹਿ ਮੰਤਰਾਲਾ ਫੈਸਲਾ ਲਏਗਾ ਕਿ ਸੁਰੱਖਿਆ ਵਫ਼ਦ ਕਦੋਂ ਭੇਜਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਪਾਕਿਸਤਾਨ ਕ੍ਰਿਕਟ ਬੋਰਡ ਦਾ ਨਵਾਂ ਚੇਅਰਮੈਨ ਚੁਣ ਲਏ ਜਾਣ ’ਤੇ ਇਸ ਬਾਰੇ ਫੈਸਲਾ ਲਿਆ ਜਾਵੇਗਾ। ਚੇਅਰਮੈਨ ਈਦ ਦੀਆਂ ਛੁੱਟੀਆਂ ਤੋਂ ਬਾਅਦ ਚੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੁਰੱਖਿਆ ਵਫ਼ਦ ਪੀਸੀਬੀ ਵੱਲੋਂ ਰਿਪੋਰਟ ਲੈ ਕੇ ਭਾਰਤ ਵਿਚ ਉਨ੍ਹਾਂ ਥਾਵਾਂ ਦਾ ਜਾਇਜ਼ਾ ਲਏਗਾ ਜਿੱਥੇ ਪਾਕਿਸਤਾਨ ਵੱਲੋਂ ਮੈਚ ਖੇਡੇ ਜਾਣੇ ਹਨ। ਇਹ ਵਫ਼ਦ ਚੇਨਈ, ਬੰਗਲੂਰੂ, ਹੈਦਰਾਬਾਦ, ਕੋਲਕਾਤਾ ਤੇ ਅਹਿਮਦਾਬਾਦ ਜਾਵੇਗਾ। ਭਾਰਤ-ਪਾਕਿ ਦਾ ਮੈਚ 15 ਅਕਤੂਬਰ ਨੂੰ ਹੋਣਾ ਤੈਅ ਹੋਇਆ ਹੈ। -ਪੀਟੀਆਈ

Advertisement

Advertisement
Tags :
Pakistan security delegationਆਏਗਾਕੱਪ: ਜਾਇਜ਼ਾਪਾਕਿਸਤਾਨੀਭਾਰਤ:ਵਫ਼ਦਵਿਸ਼ਵ
Show comments