ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

World Chess Champion ਗੁਕੇਸ਼ ਦਾ ਵਤਨ ਪਰਤਣ ’ਤੇ ਚੇਨਈ ’ਚ ਸ਼ਾਨਦਾਰ ਸਵਾਗਤ 

Newly-crowned World Chess Champion Gukesh gets rousing welcome in Chennai
Chennai: World's youngest Chess Champion Gukesh Dommaraju being welcomed upon his arrival at the airport, in Chennai, Monday. (PTI Photo)
Advertisement

ਚੇਨਈ, 16 ਦਸੰਬਰ

ਸਭ ਤੋਂ ਛੋਟੀ ਉਮਰ ਦਾ ਆਲਮੀ ਸ਼ਤਰੰਜ ਚੈਂਪੀਅਨ ਬਣ ਦੇ ਦੇਸ਼ ਦਾ ਮਾਣ ਵਧਾਉਣ ਵਾਲੇ 18 ਸਾਲਾ ਚੈਂਪੀਅਨ ਗੁਕੇਸ਼ ਡੀ (Gukesh D) ਦਾ ਸੋਮਵਾਰ ਨੂੰ ਵਤਨ ਪਰਤਣ ਉਤੇ ਚੇਨਈ ਕੌਮਾਤਰੀ ਹਵਾਈ ਅੱਡੇ 'ਤੇ ਪ੍ਰਸ਼ੰਸਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਹ ਸਿੰਗਾਪੁਰ ਤੋਂ ਚੈਂਪੀਅਨਸ਼ਿਪ ਜਿੱਤ ਕੇ ਵਤਨ ਪਰਤਿਆ ਹੈ,  ਜਿੱਥੇ ਉਸ ਨੇ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਚੀਨ ਦੇ ਮੌਜੂਦਾ ਚੈਂਪੀਅਨ ਦਿੰਗ ਲੀਰੇਨ (Ding Liren) ਨੂੰ ਹਰਾਇਆ। ਗੁਕੇਸ਼ ਆਲਮੀ ਚੈਂਪੀਅਨ ਦਾ ਤਾਜ ਪਹਿਨਣ ਵਾਲਾ ਦੂਜਾ ਭਾਰਤੀ ਬਣ ਗਿਆ, ਜੋ ਮਹਾਨ ਟੈਨਿਸ ਖਿਡਾਰੀ ਵਿਸ਼ਵਨਾਥਨ ਆਨੰਦ ਦੇ ਨਕਸ਼ੇ ਕਦਮ 'ਤੇ ਚੱਲਦਾ ਹੈ।

Advertisement

ਨੌਜਵਾਨ ਗ੍ਰੈਂਡਮਾਸਟਰ ਦੇ ਆਉਣ 'ਤੇ ਉਸ ਦੇ ਪ੍ਰਸੰਸਕਾਂ ਦੀ ਭੀੜ ਦਾ ਜੋਸ਼ ਸੱਤਵੇਂ ਅਸਮਾਨ ’ਤੇ ਪੁੱਜ ਗਿਆ। ਭੀੜ ਜ਼ੋਰਸ਼ੋਰ ਨਾਲ ਤਾੜੀਆਂ ਮਾਰ ਰਹੀ ਸੀ ਤੇ ਨਾਅਰੇ ਲਾ ਰਹੀ ਸੀ। ਭੀੜ ਵਿਚ  ਬਹੁਤ ਸਾਰੇ ਰਵਾਇਤੀ ਨ੍ਰਿਤਕ ਅਤੇ ਵੇਲਾਮਲ ਵਿਦਿਆਲਿਆ (Velammal Vidyalaya) ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਸ਼ਾਮਲ ਸਨ। ਤਾਮਿਲਨਾਡੂ ਖੇਡ ਵਿਕਾਸ ਅਥਾਰਟੀ (SDAT) ਅਤੇ ਆਲ ਇੰਡੀਆ ਸ਼ਤਰੰਜ ਫੈਡਰੇਸ਼ਨ (AICF) ਦੇ ਅਧਿਕਾਰੀ ਗੁਕੇਸ਼ ਦਾ ਸਨਮਾਨ ਕਰਨ ਲਈ ਮੌਜੂਦ ਸਨ, ਜੋ ਕਿ ਭਾਰੀ ਸਵਾਗਤ ਤੋਂ ਜ਼ਾਹਰਾ ਤੌਰ 'ਤੇ ਪ੍ਰਭਾਵਿਤ ਸਨ।

ਗੁਕੇਸ਼ ਨੇ ਹਵਾਈ ਅੱਡੇ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, “ਮੈਂ ਇੱਥੇ ਆ ਕੇ ਬਹੁਤ ਖੁਸ਼ ਹਾਂ। ਮੈਂ ਖ਼ੁਦ ਨੂੰ ਮਿਲ ਰਹੇ ਸਮਰਥਨ ਨੂੰ ਦੇਖ ਰਿਹਾ ਹਾਂ ਅਤੇ ਸਮਝ ਰਿਹਾ ਹਾਂ ਕਿ ਇਸ ਦਾ ਭਾਰਤ ਲਈ ਕੀ ਅਰਥ ਹੈ।... ਤੁਸੀਂ ਸਾਰੇ ਬਹੁਤ ਵਧੀਆ ਹੋ... ਤੁਸੀਂ ਮੈਨੂੰ ਬਹੁਤ ਊਰਜਾ ਦਿੱਤੀ ਹੈ।"

ਸਿੰਗਾਪੁਰ ਵਿੱਚ ਗੁਕੇਸ਼ ਦੀ ਜਿੱਤ ਕਿਸੇ ਲਾਸਾਨੀ ਕਾਰਨਾਮੇ ਤੋਂ ਘੱਟ ਨਹੀਂ ਸੀ। ਉਸਨੇ 12 ਦਸੰਬਰ ਨੂੰ ਸਮਾਪਤ ਹੋਏ ਬਹੁਤ ਹੀ ਤਣਾਅਭਰੇ 14-ਗੇਮਾਂ ਦੇ ਮੈਚ ਵਿੱਚ ਲੀਰੇਨ ਨੂੰ ਹਰਾਇਆ। ਫੈਸਲਾਕੁਨ ਪਲ ਗੇਮ 14 ਵਿੱਚ ਆਇਆ, ਜਦੋਂ ਲੀਰੇਨ ਨੇ ਅੰਤਿਮ ਗੇਮ ਵਿੱਚ ਗਲਤੀ ਕੀਤੀ, ਜਿਸ ਨਾਲ ਗੁਕੇਸ਼ ਨੇ ਖਿਤਾਬ ਆਪਣੇ ਨਾਂ ਕੀਤਾ ਅਤੇ ਇਤਿਹਾਸ ਵਿੱਚ 18ਵੇਂ ਨਿਰਵਿਵਾਦ ਵਿਸ਼ਵ ਸ਼ਤਰੰਜ ਚੈਂਪੀਅਨ ਵਜੋਂ ਆਪਣਾ ਨਾਂ ਦਰਜ ਕਰਵਾਇਆ।

ਗੁਕੇਸ਼ ਦੀ ਜਿੱਤ ਨੂੰ ਹੋਰ ਵੀ ਅਹਿਮ ਬਣਾਉਣ ਵਾਲੀ ਗੱਲ ਇਹ ਸੀ ਕਿ ਉਸ ਨੇ ਇਹ ਚੈਂਪੀਅਨਸ਼ਿਪ ਜਿੱਤਦਿਆਂ ਹੀ ਸਭ ਤੋਂ ਘੱਟ ਉਮਰ ਦਾ ਵਿਸ਼ਵ ਸ਼ਤਰੰਜ ਚੈਂਪੀਅਨ ਬਣ ਦਾ ਰਿਕਾਰਡ  ਆਪਣੇ ਨਾਂ ਲਵਾ ਲਿਆ ਅਤੇ ਇਸ ਮਾਮਲੇ ਵਿਚ ਮਹਾਨ ਖਿਡਾਰੀ ਗੈਰੀ ਕਾਸਪਾਰੋਵ (Garry Kasparov) ਦਾ ਰਿਕਾਰਡ ਤੋੜ ਦਿੱਤਾ।

ਜਿਉਂ ਹੀ ਗੁਕੇਸ਼ ਹਵਾਈ ਅੱਡੇ ਤੋਂ ਬਾਹਰ ਨਿਕਲਿਆ, ਉਸਨੂੰ ਹਾਰ ਪਹਿਨਾਏ ਗਏ ਅਤੇ ਤਾੜੀਆਂ ਨਾਲ ਸਵਾਗਤ ਕੀਤਾ ਗਿਆ। ਇੱਕ ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੀ ਗਈ ਕਾਰ ਜੋ ਉਸ ਦੀਆਂ ਫੋਟੋਆਂ ਅਤੇ ‘18 ਐਟ 18’ ਟੈਗਲਾਈਨ ਨਾਲ ਸ਼ਿੰਗਾਰੀ ਹੋਈ ਸੀ, ਉਸ ਨੂੰ ਉਸਦੇ ਨਿਵਾਸ ਸਥਾਨ ਤੱਕ ਲਿਜਾਣ ਲਈ ਤਿਆਰ  ਬਰ ਤਿਆਰ ਸੀ। SDAT ਅਧਿਕਾਰੀਆਂ ਨੇ ਉਸਨੂੰ ਇੱਕ ਸ਼ਾਲ ਭੇਟ ਕੀਤੀ। ਇਸ ਮੌਕੇ ਪ੍ਰਸ਼ੰਸਕਾਂ ਨੇ ਇਸ ਨੌਜਵਾਨ ਚੈਂਪੀਅਨ ਦੀ ਪ੍ਰਾਪਤੀ ਦਾ ਜਸ਼ਨ ਮਨਾਉਣ ਵਾਲੇ ਬੈਨਰ ਫੜੇ ਹੋਏ ਸਨ। -ਆਈਏਐਨਐਸ

Advertisement