ਵਿਸ਼ਵ ਚੈਂਪੀਅਨਸ਼ਿਪ: ਅੰਤਿਮ ਪੰਘਾਲ ਨੇ ਕਾਂਸੀ ਜਿੱਤੀ
ਬੈਲਗਰੇਡ, 21 ਸਤੰਬਰ ਭਾਰਤੀ ਮਹਿਲਾ ਪਹਿਲਵਾਨ ਅੰਤਿਮ ਪੰਘਾਲ ਨੇ ਇੱਥੇ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ ਅਤੇ 53 ਕਿੱਲੋ ਭਾਰ ਵਰਗ ’ਚ ਪੈਰਿਸ ਓਲੰਪਿਕਸ ਲਈ ਕੁਆਲੀਫਾਈ ਵੀ ਕਰ ਲਿਆ ਹੈ। ਅੰਤਿਮ ਪੰਘਾਲ (19) ਨੇ ਮੁਕਾਬਲੇ ਵਿੱਚ ਸਵੀਡਨ...
Advertisement
ਬੈਲਗਰੇਡ, 21 ਸਤੰਬਰ
ਭਾਰਤੀ ਮਹਿਲਾ ਪਹਿਲਵਾਨ ਅੰਤਿਮ ਪੰਘਾਲ ਨੇ ਇੱਥੇ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ ਅਤੇ 53 ਕਿੱਲੋ ਭਾਰ ਵਰਗ ’ਚ ਪੈਰਿਸ ਓਲੰਪਿਕਸ ਲਈ ਕੁਆਲੀਫਾਈ ਵੀ ਕਰ ਲਿਆ ਹੈ। ਅੰਤਿਮ ਪੰਘਾਲ (19) ਨੇ ਮੁਕਾਬਲੇ ਵਿੱਚ ਸਵੀਡਨ ਦੀ ਐਮਾ ਜੋਨਾ ਡੈਨਿਸੇ ਮਾਲਮਗਰੈਨ ਨੂੰ ਹਰਾਇਆ ਤੇ ਇਸ ਜਿੱਤ ਨਾਲ ਉਹ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਛੇਵੀਂ ਭਾਰਤੀ ਮਹਿਲਾ ਬਣ ਗਈ ਹੈ। ਮੁਕਾਬਲੇ ਵਿੱਚ ਭਾਰਤੀ ਪਹਿਲਵਾਨ ਤਕਨੀਕੀ ਆਧਾਰ ’ਤੇ ਜੇਤੂ ਰਹੀ ਅਤੇ ਇਸ ਦੇ ਨਾਲ ਹੀ ਓਲੰਪਿਕ ਖੇਡਾਂ ਦਾ ਟਿਕਟ ਕਟਵਾਉਣ ਵਾਲੀ (ਪਹਿਲੀ ਮਹਿਲਾ ਜਾਂ ਪੁਰਸ਼) ਪਹਿਲਵਾਨ ਬਣ ਗਈ। -ਪੀਟੀਆਈ
Advertisement
Advertisement