World Championships: ਕਾਂਸੀ ਦੇ ਤਗ਼ਮੇ ਲਈ ਭਿੜੇਗੀ ਅੰਤਿਮ ਪੰਘਾਲ
ਅੰਤਿਮ ਪੰਘਾਲ ਬੁੱਧਵਾਰ ਨੂੰ ਇੱਥੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ (World Championships) ਵਿੱਚ ਮਹਿਲਾਵਾਂ ਦੇ 53 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਪੈਰਿਸ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਲੂਸੀਆ ਯੇਪੇਜ਼ ਗੁਜ਼ਮੈਨ (Lucia Yepez Guzman) ਤੋਂ ਹਾਰ ਗਈ। ਹੁਣ ਉਹ ਕਾਂਸੀ ਦੇ ਤਗ਼ਮੇ ਲਈ ਭਿੜੇਗੀ। ਇਸ ਤੋਂ ਪਹਿਲਾਂ ਉਸ ਨੇ ਚੀਨ ਦੀ ਜਿਨ ਝਾਂਗ ਖ਼ਿਲਾਫ਼ ਆਖਰੀ ਪਲਾਂ ਵਿੱਚ ਟੇਕਡਾਊਨ (ਜ਼ਮੀਨ ’ਤੇ ਡਿੱਗ ਕੇ ਅੰਕ ਬਣਾਉਣਾ) ਕਰ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ ਸੀ। ਉਸ ਨੇ ਭਾਰਤ ਲਈ ਤਗਮੇ ਦੀ ਉਮੀਦ ਬਰਕਰਾਰ ਰੱਖੀ ਹੈ। ਹਾਲਾਂਕਿ, ਰਾਧਿਕਾ ਅਤੇ ਜੋਤੀ ਬੇਰੀਵਾਲ ਹਾਰ ਕੇ ਬਾਹਰ ਹੋ ਗਈਆਂ। ਉਧਰ, ਮਨੀਸ਼ਾ ਭਾਨਵਾਲਾ (62 ਕਿਲੋਗ੍ਰਾਮ) ਹਾਰ ਕੇ ਵੀ ਰੈਪੇਚੇਜ ਰਾਹੀਂ ਤਗਮੇ ਦੀ ਦੌੜ ਵਿੱਚ ਹੈ।
ਵਿਸ਼ਵ ਚੈਂਪੀਅਨਸ਼ਿਪ ਵਿੱਚ ਦੂਜੇ ਤਗਮੇ ਦੀ ਤਲਾਸ਼ ਵਿੱਚ ਜੁਟੀ ਅੰਤਿਮ ਨੇ ਆਪਣੀ ਮੁਹਿੰਮ ਦਾ ਆਗਾਜ਼ ਆਸਾਨ ਜਿੱਤ ਨਾਲ ਕੀਤਾ। ਉਸਨੇ ਸਪੇਨ ਦੀ ਕਾਰਲਾ ਜੈਮ ਸੋਨੇਰ (Spaniard Carla Jaume Soner) ਨੂੰ ਸਿਰਫ਼ 23 ਸੈਕਿੰਡ ਵਿੱਚ ਨਾਕਆਊਟ ਕਰ ਦਿੱਤਾ। ਹਾਲਾਂਕਿ, ਝਾਂਗ ਵਜੋਂ ਉਸ ਨੂੰ ਮਜ਼ਬੂਤ ਵਿਰੋਧੀ ਮਿਲੀ, ਜਿਸ ਨੇ ਉਸਨੂੰ 9-8 ਨਾਲ ਸ਼ਿਕਸਤ ਦਿੱਤੀ। ਬਾਅਦ ਵਿੱਚ ਉਹ ਇਕੁਆਡੋਰ ਦੀ ਲੂਸੀਆ ਯੇਪੇਜ਼ ਗੁਜ਼ਮੈਨ ਤੋਂ 3-5 ਨਾਲ ਹਾਰ ਗਈ। ਹੁਣ ਉਹ ਕਾਂਸੀ ਦੇ ਤਗ਼ਮੇ ਲਈ ਖੇਡੇਗੀ। ਉਧਰ, ਮਨੀਸ਼ਾ ਭਾਨਵਾਲਾ ਨੂੰ ਉੱਤਰੀ ਕੋਰੀਆ ਦੀ ਓਕੇ ਜੂ ਕਿਮ ਤੋਂ 0-8 ਨਾਲ ਹਾਰ ਝੱਲਣੀ ਪਈ। ਜੇਕਰ ਕਿਮ ਫਾਈਨਲ ਵਿੱਚ ਪਹੁੰਚ ਜਾਂਦੀ ਹੈ ਤਾਂ ਮਨੀਸ਼ਾ ਨੂੰ ਰੇਪੇਚੇਜ਼ ਰਾਊਂਡ ਵਿੱਚ ਗੇੜ ਵਿੱਚ ਥਾਂ ਮਿਲੇਗੀ। ਹਾਲਾਂਕਿ, ਰਾਧਿਕਾ (68 ਕਿਲੋਗ੍ਰਾਮ) ਅਤੇ ਜੋਤੀ (72 ਕਿਲੋਗ੍ਰਾਮ) ਅੱਗੇ ਨਹੀਂ ਵਧ ਸਕੀਆਂ ਅਤੇ ਮੁਕਾਬਲੇ ਵਿੱਚੋਂ ਬਾਹਰ ਹੋ ਗਈਆਂ।