ਮੀਂਹ ਕਾਰਨ ਮੁੜ ਸ਼ੁਰੂ ਨਾ ਹੋਇਆ ਮੈਚ; ਸ੍ਰੀਲੰਕਾ ਤੇ ਨਿਊਜ਼ੀਲੈਂਡ ਨੂੰ ਇਕ-ਇਕ ਅੰਕ ਮਿਲਿਆ
Rain forces abandonment of Women's WC match between Sri Lanka and New Zealand at Colombo. Teams share a point. ਇੱਥੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਮੈਚ ਵਿਚ ਅੱਜ ਸ੍ਰੀਲੰਕਾ ਨੇ ਨਿਊਜ਼ੀਲੈਂਡ ਨੂੰ 259 ਦੌੜਾਂ ਦਾ ਟੀਚਾ ਦਿੱਤਾ ਪਰ ਮੀਂਹ ਕਾਰਨ ਨਿਊਜ਼ੀਲੈਂਡ ਦੀ ਪਾਰੀ ਸ਼ੁਰੂ ਹੀ ਨਾ ਹੋਈ ਜਿਸ ਕਾਰਨ ਦੋਵਾਂ ਟੀਮਾਂ ਨੂੰ ਇਕ ਇਕ ਅੰਕ ਦੇ ਦਿੱਤਾ ਗਿਆ।
ਇਸ ਤੋਂ ਪਹਿਲਾਂ ਸ੍ਰੀਲੰਕਾ ਵਲੋਂ ਨਿਲਾਕਸ਼ੀ ਡੀ ਸਿਲਵਾ ਤੇ ਕਪਤਾਨ ਚਾਮਾਰੀ ਅੱਟਾਪੱਟੂ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਸ੍ਰੀਲੰਕਾ ਨੇ 6 ਵਿਕਟਾਂ ਦੇ ਨੁਕਸਾਨ ’ਤੇ 258 ਦੌੜਾਂ ਬਣਾਈਆਂ।
ਅੱਟਾਪੱਟ ਨੇ 72 ਗੇਂਦਾਂ ’ਤੇ 53 ਦੌੜਾਂ ਬਣਾਈਆਂ। ਦੂਜੇ ਪਾਸੇ ਨਿਲਾਕਸ਼ੀ ਨੇ 28 ਗੇਂਦਾਂ ’ਤੇ ਨਾਬਾਦ 55 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਸ ਨੇ ਟੂਰਨਾਮੈਂਟ ਵਿਚ ਸਭ ਤੋਂ ਤੇਜ਼ ਅਰਧ ਸੈਂਕੜਾ ਜੜਿਆ। ਉਸ ਨੇ ਸੱਤ ਚੌਕੇ ਅਤੇ ਇੱਕ ਛੱਕਾ ਮਾਰਿਆ।
ਇਸ ਤੋਂ ਇਲਾਵਾ ਵਿਸ਼ਮੀ ਗੁਣਰਤਨੇ ਨੇ 42 ਦੌੜਾਂ ਬਣਾਈਆਂ ਜਿਸ ਨੇ ਅੱਟਾਪੱਟੂ ਨਾਲ 101 ਦੌੜਾਂ ਦੀ ਸਲਾਮੀ ਬੱਲੇਬਾਜ਼ ਵਜੋਂ ਸਾਂਝੇਦਾਰੀ ਕੀਤੀ। ਟੂਰਨਾਮੈਂਟ ਦੀ ਆਪਣੀ ਪਹਿਲੀ ਜਿੱਤ ਉਡੀਕ ਰਹੀ ਸ੍ਰੀਲੰਕਾ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਸ੍ਰੀਲੰਕਾ ਦੇ ਸਲਾਮੀ ਬੱਲੇਬਾਜ਼ਾਂ ਨੇ ਪਹਿਲੇ 10 ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 52 ਦੌੜਾਂ ਬਣਾਈਆਂ।