ਮਹਿਲਾ ਵਿਸ਼ਵ ਕੱਪ: ਨਿਊਜ਼ੀਲੈਂਡ ਤੇ ਪਾਕਿਸਤਾਨ ਦਾ ਮੈਚ ਮੀਂਹ ਕਾਰਨ ਰੱਦ
New Zealand vs Pakistan women's WC game abandoned due to rain, SA qualify for semis ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਕਾਰ ਮਹਿਲਾ ਵਿਸ਼ਵ ਕੱਪ ਦਾ ਅੱਜ ਵਾਲਾ ਮੈਚ ਲਗਾਤਾਰ ਮੀਂਹ ਪੈਣ ਕਾਰਨ ਰੱਦ ਕਰ ਦਿੱਤਾ ਗਿਆ ਜਿਸ ਦੇ ਨਤੀਜੇ ਵਜੋਂ ਦੱਖਣੀ ਅਫਰੀਕਾ ਦੀ ਟੀਮ ਸੈਮੀਫਾਈਨਲ ਵਿੱਚ ਪੁੱਜ ਗਈ ਹੈ। ਇਸ ਮੈਚ ਦੌਰਾਨ ਭਾਰੀ ਮੀਂਹ ਨੇ ਦੋ ਵਾਰ ਵਿਘਨ ਪਾਇਆ ਅਤੇ ਸਿਰਫ਼ 25 ਓਵਰ ਹੀ ਹੋ ਸਕੇ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 25 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ’ਤੇ 92 ਦੌੜਾਂ ਬਣਾਈਆਂ। ਨਿਊਜ਼ੀਲੈਂਡ ਅਤੇ ਪਾਕਿਸਤਾਨ ਦੋਵਾਂ ਦੇ ਆਖਰੀ ਦੋ ਮੈਚ ਮੀਂਹ ਕਾਰਨ ਰੱਦ ਹੋ ਗਏ ਹਨ। ਅੱਜ ਦੇ ਨਤੀਜੇ ਤੋਂ ਬਾਅਦ, ਦੱਖਣੀ ਅਫਰੀਕਾ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਆਸਟਰੇਲੀਆ ਤੋਂ ਬਾਅਦ ਦੂਜੀ ਟੀਮ ਬਣ ਗਈ ਹੈ। ਨਿਊਜ਼ੀਲੈਂਡ ਪੰਜਵੇਂ ਸਥਾਨ ’ਤੇ ਹੈ ਜਦੋਂ ਕਿ ਹੇਠਲੇ ਸਥਾਨ ’ਤੇ ਆਇਆ ਪਾਕਿਸਤਾਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ।
ਦੁਪਹਿਰ ਤੋਂ ਇੱਕ ਘੰਟੇ ਤੋਂ ਵੱਧ ਸਮੇਂ ਤੱਕ ਮੀਂਹ ਪੈਣ ਤੋਂ ਬਾਅਦ ਮੁਕਾਬਲਾ 46-46 ਓਵਰਾਂ ਦਾ ਕਰ ਦਿੱਤਾ ਗਿਆ ਸੀ ਜਿਸ ਦੌਰਾਨ ਪਾਕਿਸਤਾਨ ਨੇ ਪਹਿਲੇ 12.2 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 52 ਦੌੜਾਂ ਬਣਾ ਲਈਆਂ ਸਨ। ਹਾਲਾਂਕਿ ਜਦੋਂ ਖੇਡ ਸਥਾਨਕ ਸਮੇਂ ਅਨੁਸਾਰ ਸ਼ਾਮ 5:35 ਵਜੇ ਦੁਬਾਰਾ ਸ਼ੁਰੂ ਹੋਈ ਤਾਂ ਪਾਕਿਸਤਾਨ ਦੀਆਂ ਪੰਜ ਵਿਕਟਾਂ ਡਿੱਗ ਗਈਆਂ। ਇਸ ਟੂਰਨਾਮੈਂਟ ਵਿਚ ਪਾਕਿਸਤਾਨ ਦੀਆਂ ਖਿਡਾਰਨਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ।