ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Women's World Cup final: ਭਾਰਤ ਨੇ ਇਤਿਹਾਸ ਲਿਖਿਆ

ਵਿਸ਼ਵ ਕੱਪ ਵਿਚ ਪਹਿਲੀ ਖਿਤਾਬੀ ਜਿੱਤ ਦਰਜ; ਫਾਈਨਲ ਵਿਚ ਦੱਖਣੀ ਅਫ਼ਰੀਕਾ ਨੂੰ 52 ਦੌੜਾਂ ਨਾਲ ਹਰਾਇਆ
ਭਾਰਤੀ ਮਹਿਲਾ ਕ੍ਰਿਕਟ ਟੀਮ ਵਿਸ਼ਵ ਕੱਪ ਵਿਚ ਮਿਲੀ ਜਿੱਤ ਦਾ ਜਸ਼ਨ ਮਨਾਉਂਦੀ ਹੋਈ। ਫੋਟੋ: ਰਾਇਟਰਜ਼
Advertisement

ਇੱਥੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਨਵਾਂ ਇਤਿਹਾਸ ਲਿਖ ਦਿੱਤਾ ਹੈ। ਭਾਰਤੀ ਮਹਿਲਾ ਟੀਮ ਦੀ ਵਿਸ਼ਵ ਕੱਪ ਵਿਚ ਇਹ ਪਹਿਲੀ ਖਿਤਾਬੀ ਜਿੱਤ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ’ਤੇ 298 ਦੌੜਾਂ ਬਣਾਈਆਂ ਜਿਸ ਦੇ ਜਵਾਬ ਵਿਚ ਦੱਖਣੀ ਅਫਰੀਕਾ ਦੀ ਪੂਰੀ ਟੀਮ 45.3 ਓਵਰਾਂ ਵਿਚ 246 ਦੌੜਾਂ ’ਤੇ ਆਊਟ ਹੋ ਗਈ। ਭਾਰਤ ਵਲੋਂ ਦੀਪਤੀ ਸ਼ਰਮਾ ਨੇ ਬਿਹਤਰੀਨ ਗੇਂਦਬਾਜ਼ੀ ਕੀਤੀ ਤੇ ਪੰਜ ਵਿਕਟਾਂ ਲਈਆਂ। ਇਸ ਤੋਂ ਇਲਾਵਾ ਸ਼ੈਫਾਲੀ ਵਰਮਾ ਨੇ ਵੀ ਅਹਿਮ ਵਿਕਟਾਂ ਹਾਸਲ ਕੀਤੀਆਂ। ਇਨ੍ਹਾਂ ਦੋਵਾਂ ਖਿਡਾਰਨਾਂ ਨੇ ਸ਼ਾਨਦਾਰ ਗੇਂਦਬਾਜ਼ੀ ਤੋਂ ਇਲਾਵਾ ਸ਼ਾਨਦਾਰ ਬੱਲੇਬਾਜ਼ੀ ਵੀ ਕੀਤੀ। ਸ਼ੈਫਾਲੀ ਵਰਮਾ ‘ਪਲੇਅਰ ਆਫ ਦਿ ਫਾਈਨਲ’ ਚੁਣੀ ਗਈ।

Navi Mumbai, Nov 03 (ANI): India Women's players celebrate after winning the ICC Women's World Cup 2025 final against South Africa Women at Dr DY Patil Sports Academy, in Navi Mumbai on Sunday. (ANI Photo)

ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਫਾਈਨਲ ਮੁਕਾਬਲੇ ਵਿਚ ਪੰਜਾਹ ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ਨਾਲ 298 ਦੌੜਾਂ ਬਣਾਈਆਂ ਤੇ ਦੱਖਣੀ ਅਫਰੀਕਾ ਨੂੰ ਜਿੱਤ ਲਈ 299 ਦੌੜਾਂ ਦਾ ਟੀਚਾ ਦਿੱਤਾ।

Advertisement

 

ਭਾਰਤ ਨੇ ਸੈਮੀਫਾਈਨਲ ਵਿੱਚ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਆਸਟਰੇਲੀਆ ਦੀ ਟੀਮ ਨੂੰ ਹਰਾ ਕੇ ਤੀਜੀ ਵਾਰ ਫਾਈਨਲ ਵਿੱਚ ਜਗ੍ਹਾ ਬਣਾਈ ਸੀ। ਮੀਂਹ ਕਾਰਨ ਮੈਚ ਲਗਪਗ ਦੋ ਘੰਟੇ ਦੇਰੀ ਨਾਲ ਸ਼ੁਰੂ ਹੋਇਆ ਪਰ ਓਵਰਾਂ ਵਿੱਚ ਕੋਈ ਕਟੌਤੀ ਨਹੀਂ ਕੀਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਆਗੂਆਂ ਨੇ ਭਾਰਤੀ ਟੀਮ ਨੂੰ ਜਿੱਤ ਦੀ ਵਧਾਈ ਦਿੱਤੀ ਹੈ।

 

ਸ਼ੈਫਾਲੀ ਵਰਮਾ ਨੇ ਸਭ ਤੋਂ ਵੱਧ 87 ਦੌੜਾਂ ਬਣਾਈਆਂ। ਉਸ ਨੇ ਸਮ੍ਰਿਤੀ ਮੰਧਾਨਾ (45) ਨਾਲ ਮਿਲ ਕੇ ਪਹਿਲੀ ਵਿਕਟ ਲਈ 104 ਦੌੜਾਂ ਦੀ ਭਾਈਵਾਲੀ ਕੀਤੀ। ਕਪਤਾਨ ਹਰਮਨਪ੍ਰੀਤ ਕੌਰ (20) ਵੀ ਵੱਡਾ ਸਕੋਰ ਬਣਾਉਣ ਵਿੱਚ ਨਾਕਾਮ ਰਹੀ। ਦੀਪਤੀ ਸ਼ਰਮਾ (58) ਅਤੇ ਰਿਚਾ ਘੋਸ਼ (24 ਗੇਂਦਾਂ ’ਤੇ 34) ਨੇ ਛੇਵੀਂ ਵਿਕਟ ਲਈ 47 ਦੌੜਾਂ ਦੀ ਤੇਜ਼ ਭਾਈਵਾਲੀ ਕਰਕੇ ਭਾਰਤ ਨੂੰ ਇੱਕ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ। ਦੀਪਤੀ ਸ਼ਰਮਾ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ 20 ਵਿਕਟਾਂ ਅਤੇ 200 ਦੌੜਾਂ ਬਣਾਉਣ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ ਹੈ।

ਟੀਚਾ ਪੂਰਾ ਕਰਨ ਉੱਤਰੀ ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਰਟ ਨੇ 101 ਦੌੜਾਂ ਬਣਾ ਕੇ ਟੀਮ ਨੂੰ ਖਿਤਾਬ ਦੀ ਦੌੜ ਵਿੱਚ ਬਣਾਈ ਰੱਖਿਆ ਪਰ ਦੀਪਤੀ ਸ਼ਰਮਾ ਦੀ ਗੇਂਦ ’ਤੇ ਅਮਨਜੋਤ ਕੌਰ ਨੇ ਸ਼ਾਨਦਾਰ ਕੈਚ ਫੜ ਕੇ ਉਸ ਦੀ ਪਾਰੀ ਖ਼ਤਮ ਕਰ ਦਿੱਤੀ। ਵੋਲਵਾਰਟ ਇੱਕ ਸਿਰੇ ’ਤੇ ਡਟੀ ਰਹੀ ਪਰ ਉਸ ਨੂੰ ਦੂਜੇ ਪਾਸਿਓਂ ਕਿਸੇ ਦਾ ਸਾਥ ਨਾ ਮਿਲਿਆ। ਭਾਰਤ ਲਈ ਦੀਪਤੀ ਸ਼ਰਮਾ ਨੇ ਪੰਜ, ਸ਼ੈਫਾਲੀ ਵਰਮਾ ਨੇ ਦੋ ਤੇ ਸ੍ਰੀਚਰਨੀ ਨੇ ਇੱਕ ਵਿਕਟ ਹਾਸਲ ਕੀਤੀ।

Navi Mumbai, Nov 03 (ANI): India Women's players celebrate the wicket of South Africa Women's skipper Laura Wolvaardt during their ICC Women's World Cup 2025 final match at Dr DY Patil Sports Academy, in Navi Mumbai on Sunday. (ANI Photo)
Advertisement
Tags :
Deepti SharmaICC Womens World CupIndia beat South AfricaLaura WolvaardtShafali VermaWomen's World Cup title
Show comments