Women's World Cup: ਇੰਗਲੈਂਡ ਨੇ ਨਿਉੂਜ਼ੀਲੈਂਡ ਨੂੰ ਅੱਠ ਵਿਕਟਾਂ ਨਾਲ ਹਰਾਇਆ
ਐਮੀ ਜੋਨਸ ਨੇ ਨੀਮ ਸੈਂਕੜਾ ਜੜਿਆ; ਲਿਨਸੇ ਸਮਿਥ ਨੇ 3 ਵਿਕਟਾਂ ਝਟਕਾਈਆਂ; Sophie Devine's farewell innings ends in disappointment
Advertisement
ਇੰਗਲੈਂਡ ਨੇ ਸਪਿੰਨ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਐਮੀ ਜੋਨਸ ਦੇ ਨੀਮ ਸੈਂਕੜੇ ਸਦਕਾ ਅੱਜ ਇੱਥੇ ICC Women's World Cup ਦੇ ਕ੍ਰਿਕਟ ਮੈਚ ’ਚ ਨਿਊਜ਼ੀਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ।
ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਨੇ ਜਿੱਤ ਲਈ ਲੋੜੀਂਦਾ 169 ਦੌੜਾਂ ਦਾ ਟੀਚਾ ਜੋਨਸ ਦੀਆਂ ਨਾਬਾਦ 86 ਦੌੜਾਂ ਸਦਕਾ 29.2 ਓਵਰਾਂ ’ਚ ਹਾਸਲ ਕਰ ਲਿਆ।
ਟੀਮ ਦੀ ਜਿੱਤ ’ਚ ਟੈਮੀ ਬਿਊਮੌਂਟ ਨੇ40 ਦੌੜਾਂ ਤੇ ਹੀਥਰ ਨਾਈਟ ਨੇ 33 ਦੌੜਾਂ ਦਾ ਯੋਗਦਾਨ ਪਾਇਆ। Danielle Wyatt-Hodge ਦੋ ਦੌੜਾਂ ਬਣਾ ਕੇ ਨਾਬਾਦ ਰਹੀ।
ਨਿਊਜ਼ੀਲੈਂਡ ਵੱਲੋਂ Lea Tahuhu ਤੇ Sophie Devine ਨੇ ਇੱਕ ਇੱਕ ਵਿਕਟ ਹਾਸਲ ਕੀਤੀ।
ਇਸ ਤੋਂ ਪਹਿਲਾਂ ਇੰਗਲੈਂਡ ਨੇ ਸਪਿੰਨ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਨਿਊਜ਼ੀਲੈਂਡ ਨੂੰ 38.2 ਓਵਰਾਂ ’ਚ ਸਿਰਫ 168 ਦੌੜਾਂ ’ਤੇ ਹੀ ਆਊਟ ਕਰ ਦਿੱਤਾ।
ਨਿਊਜ਼ੀਲੈਂਡ ਵੱਲੋਂ ਸੂਜ਼ੀ ਬੇਟਸ ਨੇ 10 ਦੌੜਾਂ ਜੌਰਜੀਆ ਪਲਿੰਮਰ ਨੇ 43, ਅਮੈਲੀਆ ਕੇਰ ਨੇ 35, ਕਪਤਾਨ ਸੋਫੀ ਡਿਵਾਈਨ ਨੇ 23, ਮੈਡੀ ਗਰੀਨ ਨੇ 18, ਈਸਾਬੈੱਲ ਗੇਜ਼ 14 ਅਤੇ ਜੈੱਸ ਕੇਰ ਨੇ 10 ਦੌੜਾਂ ਬਣਾਈਆਂ।
ਇੰਗਲੈਂਡ ਵੱਲੋਂ ਲਿਨਸੇ ਸਮਿਥ ਨੇ 3 ਵਿਕਟਾਂ ਅਤੇ ਐੱਨ ਸੀ ਬਰੰਟ ਤੇ ਐਲਿਸ ਕੈਪਸੇ ਨੇ ਦੋ ਦੋ ਵਿਕਟਾਂ ਲਈਆਂ ਜਦਕਿ ਚਾਰਲੀ ਡੀਨ ਤੇ ਸੋਫ਼ੀ ਐਕਲੇਸਟੋਨ ਨੇ ਇੱਕ ਇੱਕ ਵਿਕਟ ਹਾਸਲ ਕੀਤੀ।
Advertisement
ਇਸ ਦੇ ਨਾਲ ਨਿਊਜ਼ੀਲੈਂਡ ਦੀ ਸੋਫੀ ਡਿਵਾਈਨ ਨੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਇਹ ਉਸ ਦੇ 15 ਸਾਲਾਂ ਤੇ ਵੱਧ ਲੰਮੇ ਕਰੀਅਰ ਦਾ ਆਖਰੀ ODI ਮੈਚ ਸੀ।
Advertisement
