ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਿਲਾ ਵਿਸ਼ਵ ਕੱਪ ਕ੍ਰਿਕਟ: ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਅੱਜ

ਇੱਕ ਰੋਜ਼ਾ ਕ੍ਰਿਕਟ ਵਿੱਚ ਹਾਲੇ ਗੁਆਂਢੀ ਦੇਸ਼ ਤੋਂ ਕੋਈ ਮੈਚ ਨਹੀਂ ਹਾਰੀ ਭਾਰਤੀ ਟੀਮ
Advertisement

ਪਿਛਲੇ ਤਿੰਨ ਐਤਵਾਰਾਂ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਪੁਰਸ਼ ਟੀਮਾਂ ਵਿਚਾਲੇ ਹੋਏ ਰੋਮਾਂਚਕ ਮੁਕਾਬਲਿਆਂ ਤੋਂ ਬਾਅਦ ਹੁਣ ਇਸ ਐਤਵਾਰ ਨੂੰ ਦੋਵਾਂ ਦੇਸ਼ਾਂ ਦੀਆਂ ਮਹਿਲਾ ਟੀਮਾਂ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਆਹਮੋ-ਸਾਹਮਣੇ ਹੋਣਗੀਆਂ।ਇਥੇ ਬਾਅਦ ਦੁਪਹਿਰ ਤਿੰਨ ਵਜੋਂ ਤੋਂ ਸ਼ੁਰੂ ਹੋਣ ਵਾਲਾ ਇਹ ਮੁਕਾਬਲਾ ਕ੍ਰਿਕਟ ਦੇ ਹੁਨਰ ਤੋਂ ਵੱਧ ਭਾਵਨਾਵਾਂ ਦੀ ਜੰਗ ਹੋਵੇਗਾ ਅਤੇ ਇੱਕ ਵਾਰ ਫਿਰ ਭਾਰਤ ਦਾ ਪਲੜਾ ਭਾਰੀ ਰਹਿਣ ਦੀ ਉਮੀਦ ਹੈ। ਹੋ ਸਕਦਾ ਹੈ ਕਿ ਪੁਰਸ਼ ਟੀਮ ਵਾਂਗ ਮਹਿਲਾ ਟੀਮ ਵੀ ਪਾਕਿਸਤਾਨੀ ਟੀਮ ਨਾਲ ਹੱਥ ਨਾ ਮਿਲਾਏ।

ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੁਣ ਤੱਕ 27 ਮੁਕਾਬਲੇ ਖੇਡੇ ਗਏ ਹਨ, ਜਿਨ੍ਹਾਂ ਵਿੱਚੋਂ ਭਾਰਤ ਨੇ 24 ਅਤੇ ਪਾਕਿਸਤਾਨ ਨੇ 3 ਜਿੱਤੇ ਹਨ। ਪਾਕਿਸਤਾਨ ਨੂੰ ਤਿੰਨੋਂ ਜਿੱਤਾਂ ਟੀ-20 ਫਾਰਮੈਟ ਵਿੱਚ ਮਿਲੀਆਂ ਹਨ। ਇੱਕ ਰੋਜ਼ਾ ਕ੍ਰਿਕਟ ਵਿੱਚ ਭਾਰਤ ਦਾ ਰਿਕਾਰਡ 100 ਫੀਸਦੀ ਹੈ, ਜਿੱਥੇ ਭਾਰਤ ਨੇ ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਸਾਰੇ 11 ਮੈਚ ਜਿੱਤੇ ਹਨ। ਇਸ ਵਿਸ਼ਵ ਕੱਪ ਵਿੱਚ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਸ੍ਰੀਲੰਕਾ ਨੂੰ 59 ਦੌੜਾਂ ਨਾਲ ਹਰਾਇਆ ਸੀ, ਜਦਕਿ ਪਾਕਿਸਤਾਨ ਨੂੰ ਬੰਗਲਾਦੇਸ਼ ਹੱਥੋਂ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਰੀਆਂ ਟੀਮਾਂ ਇੱਕ-ਇੱਕ ਮੈਚ ਖੇਡ ਚੁੱਕੀਆਂ ਹਨ ਅਤੇ ਭਾਰਤ ਚੌਥੇ ਸਥਾਨ ’ਤੇ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠਲੀ ਟੀਮ ਪੂਰੇ ਆਤਮ-ਵਿਸ਼ਵਾਸ ਨਾਲ ਇਸ ਮੁਕਾਬਲੇ ਵਿੱਚ ਉਤਰੇਗੀ। ਭਾਰਤ ਦੀ ਤਾਕਤ ਉਸ ਦੀ ਬੱਲੇਬਾਜ਼ੀ ਹੈ ਪਰ ਮਜ਼ਬੂਤ ਟੀਮਾਂ ਖ਼ਿਲਾਫ਼ ਬੱਲੇਬਾਜ਼ਾਂ ਨੂੰ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ। ਕੋਲੰਬੋ ਦੀ ਪਿੱਚ ’ਤੇ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲ ਰਹੀ ਹੈ, ਇਸ ਲਈ ਭਾਰਤ ਤੇਜ਼ ਗੇਂਦਬਾਜ਼ ਰੇਣੁਕਾ ਸਿੰਘ ਨੂੰ ਮੌਕਾ ਦੇ ਸਕਦਾ ਹੈ। ਦੂਜੇ ਪਾਸੇ ਪਾਕਿਸਤਾਨ ਦੀ ਚਿੰਤਾ ਉਸ ਦੀ ਬੱਲੇਬਾਜ਼ੀ ਹੈ। ਪਹਿਲੇ ਮੈਚ ਵਿੱਚ ਉਸ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਅਤੇ ਪਾਰੀ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਸੀ।

Advertisement

 

ਮਹਿਲਾ ਕ੍ਰਿਕਟ: ਮੀਂਹ ਦੀ ਭੇਟ ਚੜਿ੍ਹਆ ਆਸਟਰੇਲੀਆ-ਸ੍ਰੀਲੰਕਾ ਵਿਸ਼ਵ ਕੱਪ ਮੈਚ

ਕੋਲੰਬੋ: ਲਗਾਤਾਰ ਮੀਂਹ ਕਾਰਨ ਅੱਜ ਸ੍ਰੀਲੰਕਾ ਅਤੇ ਆਸਟਰੇਲੀਆ ਵਿਚਾਲੇ ਮਹਿਲਾ ਇੱਕ ਰੋਜ਼ਾ ਵਿਸ਼ਵ ਕੱਪ ਮੈਚ ਰੱਦ ਕਰ ਦਿੱਤਾ ਗਿਆ। ਮੈਚ ਰੱਦ ਹੋਣ ਮਗਰੋਂ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ ਹੈ। ਆਸਟਰੇਲੀਆ ਦੀ ਟੀਮ ਹੁਣ ਦੋ ਮੈਚਾਂ ਵਿੱਚ ਤਿੰਨ ਅੰਕਾਂ ਨਾਲ ਅੰਕ ਸੂਚੀ ਵਿੱਚ ਸਿਖਰ ’ਤੇ, ਜਦਕਿ ਸ੍ਰੀਲੰਕਾ ਦੋ ਮੈਚਾਂ ਵਿੱਚ ਇੱਕ ਅੰਕ ਨਾਲ ਪੰਜਵੇਂ ਸਥਾਨ ’ਤੇ ਹੈ। ਆਸਟਰੇਲੀਆ ਦਾ ਅਗਲਾ ਮੁਕਾਬਲਾ 8 ਅਕਤੂਬਰ ਨੂੰ ਇਸੇ ਮੈਦਾਨ ’ਤੇ ਪਾਕਿਸਤਾਨ ਨਾਲ ਹੋਵੇਗਾ, ਜਦਕਿ ਸ੍ਰੀਲੰਕਾਈ ਟੀਮ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਇੰਗਲੈਂਡ ਨਾਲ ਭਿੜੇਗੀ। ਐਤਵਾਰ ਨੂੰ ਕੋਲੰਬੋ ਵਿੱਚ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ’ਤੇ ਵੀ ਮੀਂਹ ਦਾ ਖ਼ਤਰਾ ਹੈ। -ਪੀਟੀਆਈ

Advertisement
Show comments