ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਿਲਾ ਵਿਸ਼ਵ ਕੱਪ ਕ੍ਰਿਕਟ: ਹਰਮਨਪ੍ਰੀਤ ਨੇ ਪਾਕਿ ਹਮਰੁਤਬਾ ਨਾਲ ਨਹੀਂ ਮਿਲਾਇਆ ਹੱਥ

ਏਸ਼ੀਆ ਕੱਪ ਵਿੱਚ ਪੁਰਸ਼ ਟੀਮ ਵੱਲੋਂ ਸ਼ੁਰੂ ਕੀਤੇ ਰੁਝਾਨ ਨੂੰ ਕਾਇਮ ਰੱਖਿਆ
ਕੋਲੰਬੋ ਵਿੱਚ ਮਹਿਲਾ ਵਿਸ਼ਵ ਕੱਪ ਦਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਟਾਸ ਦੌਰਾਨ ਆਪਣੀ ਪਾਕਿਸਤਾਨੀ ਹਮਰੁਤਬਾ ਫਾਤਿਮਾ ਸਨਾ ਤੋਂ ਦੂਰ ਖੜ੍ਹੀ ਭਾਰਤੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ (ਸੱਜੇ)। -ਫੋਟੋ: ਏਪੀ
Advertisement

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਸ ਮੁਤਾਬਕ ਅੱਜ ਮਹਿਲਾ ਵਿਸ਼ਵ ਕੱਪ ਦੇ ਮੁਕਾਬਲੇ ਲਈ ਹੋਈ ਟਾਸ ਦੌਰਾਨ ਆਪਣੀ ਪਾਕਿਸਤਾਨੀ ਹਮਰੁਤਬਾ ਫਾਤਿਮਾ ਸਨਾ ਨਾਲ ਹੱਥ ਨਹੀਂ ਮਿਲਾਇਆ। ਇਸ ਤਰ੍ਹਾਂ ਏਸ਼ੀਆ ਕੱਪ ਵਿੱਚ ਪੁਰਸ਼ ਟੀਮ ਵੱਲੋਂ ਸ਼ੁਰੂ ਕੀਤੇ ਗਏ ਰੁਝਾਨ ਨੂੰ ਉਸ ਵੱਲੋਂ ਕਾਇਮ ਰੱਖਿਆ ਗਿਆ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਖਿਡਾਰੀਆਂ ਨੂੰ ਪਾਕਿਸਤਾਨੀ ਟੀਮ ਦੇ ਮੈਂਬਰਾਂ ਨਾਲ ਰਵਾਇਤੀ ਤੌਰ ’ਤੇ ਹੱਥ ਮਿਲਾਉਣ ਤੋਂ ਟਾਲਾ ਵੱਟਣ ਲਈ ਕਿਹਾ ਹੈ।

ਮੈਲ ਜੋਨਸ ਨੇ ਟਾਸ ਕਰਵਾਇਆ ਅਤੇ ਦੋਹਾਂ ਕਪਤਾਨਾਂ ਨੇ ਇਸ ਦੌਰਾਨ ਦੂਰੀ ਬਣਾ ਕੇ ਰੱਖੀ। ਪਾਕਿਸਤਾਨ ਨੇ ਟਾਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਭਾਰਤ, ਜਿਸ ਦਾ ਇਕ ਰੋਜ਼ਾ ਮੈਚਾਂ ਵਿੱਚ ਪਾਕਿਸਤਾਨ ਖ਼ਿਲਾਫ਼ 11-0 ਦਾ ਰਿਕਾਰਡ ਹੈ, ਨੇ ਆਪਣੀ ਟੀਮ ਦੇ ਪਹਿਲੇ 11 ਖਿਡਾਰੀਆਂ ਵਿੱਚ ਮਜਬੂਰੀਵੱਸ ਬਦਲਾਅ ਕੀਤਾ ਹੈ। ਜ਼ਖ਼ਮੀ ਅਮਨਜੋਤ ਕੌਰ ਦੀ ਥਾਂ ਰੇਣੁਕਾ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਉੱਧਰ, ਪਾਕਿਸਤਾਨ ਨੇ ਉਮਾਇਮਾ ਸੋਹੇਲ ਦੀ ਥਾਂ ਸਦਫ ਸ਼ਮਸ ਨੂੰ ਸ਼ਾਮਲ ਕੀਤਾ ਹੈ।

Advertisement

ਹਾਲ ਹੀ ਵਿੱਚ ਸਮਾਪਤ ਹੋਏ ਪੁਰਸ਼ਾਂ ਦੇ ਏਸ਼ੀਆ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਾਰੇ ਤਿੰਨ ਮੈਚ ਤਣਾਅਪੂਰਨ ਮਾਹੌਲ ਵਿੱਚ ਹੋਏ ਸਨ। ਭਾਰਤੀ ਖਿਡਾਰੀਆਂ ਨੇ ਮੈਚ ਤੋਂ ਪਹਿਲਾਂ ਜਾਂ ਬਾਅਦ ਵਿੱਚ ਵਿਰੋਧੀ ਟੀਮ ਨਾਲ ਹੱਥ ਨਹੀਂ ਮਿਲਾਇਆ ਸੀ। ਚੈਂਪੀਅਨ ਭਾਰਤ ਨੇ ਏ ਸੀ ਸੀ ਦੇ ਪ੍ਰਧਾਨ ਮੋਹਸਿਨ ਨਕਵੀ ਤੋਂ ਏਸ਼ੀਆ ਕੱਪ ਟਰਾਫੀ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ ਜੋ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਅਤੇ ਗ੍ਰਹਿ ਮੰਤਰੀ ਹਨ, ਜਿਨ੍ਹਾਂ ਦਾ ਭਾਰਤ ਵਿਰੋਧੀ ਸਿਆਸੀ ਰੁਖ਼ ਸਪੱਸ਼ਟ ਹੈ।

ਪਾਕਿਸਤਾਨ ਦਾ ਸਮਰਥਨ ਪ੍ਰਾਪਤ ਅਤਿਵਾਦੀਆਂ ਵੱਲੋਂ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਕੀਤੇ ਗਏ ਹਮਲੇ ’ਚ 26 ਭਾਰਤੀ ਸੈਲਾਨੀਆਂ ਦੇ ਮਰਨ ਕਾਰਨ ਦੋਹਾਂ ਗੁਆਂਢੀ ਮੁਲਕਾਂ ਵਿਚਾਲੇ ਦੁਸ਼ਮਣੀ ਇਸ ਵੇਲੇ ਸਿਖ਼ਰ ’ਤੇ ਹੈ। ਭਾਰਤ ਨੇ ਪਹਿਲਗਾਮ ਹਮਲੇ ਤੋਂ ਬਾਅਦ ਸਰਹੱਦ ਪਾਰ ਅਤਿਵਾਦੀ ਟਿਕਾਣਿਆਂ ਨੂੰ ਖ਼ਤਮ ਕਰਨ ਲਈ ਅਪਰੇਸ਼ਨ ਸਿੰਧੂਰ ਤਹਿਤ ਫੌਜੀ ਕਾਰਵਾਈ ਕੀਤੀ ਸੀ।

 

Advertisement
Show comments