ਮਹਿਲਾ ਵਿਸ਼ਵ ਕੱਪ ਕ੍ਰਿਕਟ: ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ 89 ਦੌੜਾਂ ਨਾਲ ਹਰਾਇਆ
Australia begin women's World Cup defence with 89-run win over New Zealand ਆਲਰਾਊਂਡਰ ਐਸ਼ਲੇ ਗਾਰਡਨਰ ਦੇ ਸ਼ਾਨਦਾਰ ਸੈਂਕੜੇ ਅਤੇ ਵਧੀਆ ਗੇਂਦਬਾਜ਼ੀ ਕਾਰਨ ਮੌਜੂਦਾ ਚੈਂਪੀਅਨ ਆਸਟਰੇਲੀਆ ਨੇ ਅੱਜ ਇੱਥੇ ਆਈਸੀਸੀ ਮਹਿਲਾ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਵਿੱਚ ਨਿਊਜ਼ੀਲੈਂਡ ਨੂੰ 89 ਦੌੜਾਂ ਨਾਲ ਹਰਾ ਦਿੱਤਾ ਹੈ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਤੇ ਪੂਰੀ ਟੀਮ 49.3 ਓਵਰਾਂ ਵਿਚ 326 ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਦੇ ਜਵਾਬ ਵਿਚ ਨਿਊਜ਼ੀਲੈਂਡ ਦੀ ਪੂਰੀ ਟੀਮ 43.2 ਓਵਰਾਂ ਵਿਚ 237 ਦੌੜਾਂ ਹੀ ਬਣਾ ਸਕੀ ਤੇ ਆਸਟਰੇਲੀਆ ਨੇ ਮੈਚ ਜਿੱਤ ਲਿਆ।
ਇਸ ਤੋਂ ਪਹਿਲਾਂ ਗਾਰਡਨਰ (115) ਨੇ ਆਪਣਾ ਦੂਜਾ ਇੱਕ ਰੋਜ਼ਾ ਸੈਂਕੜਾ ਲਗਾਇਆ ਤੇ ਆਸਟਰੇਲੀਆ ਦੇ ਵੱਡੇ ਸਕੋਰ ਵਿਚ ਯੋਗਦਾਨ ਪਾਇਆ।
ਇਸ ਤੋਂ ਬਾਅਦ ਤੇਜ਼ ਗੇਂਦਬਾਜ਼ ਐਨਾਬੇਲ ਸਦਰਲੈਂਡ (3/26) ਅਤੇ ਅਲਾਨਾ ਕਿੰਗ (2/44) ਅਤੇ ਸੋਫੀ ਮੋਲੀਨੇਕਸ (3/25) ਦੀ ਸਪਿੰਨ ਗੇਂਦਬਾਜ਼ੀ ਨੇ ਨਿਊਜ਼ੀਲੈਂਡ ਦੀਆਂ ਖਿਡਾਰਨਾਂ ਨੂੰ ਖੁੱਲ੍ਹ ਕੇ ਨਾ ਖੇਡਣ ਦਿੱਤਾ ਤੇ ਨਿਊਜ਼ੀਲੈਂਡ ਦੀ ਸਾਰੀ ਟੀਮ 43.2 ਓਵਰਾਂ ਵਿੱਚ 237 ਦੌੜਾਂ ਹੀ ਬਣਾ ਸਕੀ।