ਮਹਿਲਾ ਕ੍ਰਿਕਟ ਵਿਸ਼ਵ ਕੱਪ: ਭਾਰਤ ਵੱਲੋਂ ਆਸਟਰੇਲੀਆ ਨੂੰ 331 ਦੌੜਾਂ ਦਾ ਟੀਚਾ;ਆਸਟਰੇਲੀਆ ਦਾ ਸਕੋਰ 116/1
Women's Cricket World Cup: ਇੱਥੇ ਖੇਡੇ ਜਾ ਰਹੇ ਮਹਿਲਾ ਵਿਸ਼ਵ ਕੱਪ ਦੇ ਮੈਚ ਵਿਚ ਅੱਜ ਭਾਰਤ ਨੇ ਆਸਟਰੇਲੀਆ ਨੂੰ 331 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੂਰੇ ਓਵਰ ਨਹੀਂ ਖੇਡੇ ਤੇ ਟੀਮ 330 ਦੌੜਾਂ ’ਤੇ ਆਲ ਆਊਟ ਹੋ ਗਈ।
ਆਸਟਰੇਲੀਆ ਨੇ 18 ਓਵਰਾਂ ਤੋਂ ਬਾਅਦ 1 ਵਿਕਟ 'ਤੇ 116 ਦੌੜਾਂ ਬਣਾਈਆਂ ਹਨ। ਕਪਤਾਨ ਐਲਿਸਾ ਹੀਲੀ ਅਤੇ ਐਲਿਸ ਪੈਰੀ ਪਿੱਚ ’ਤੇ ਹਨ। ਹੀਲੀ ਨੇ 35 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਫੋਬੀ ਲਿਚਫੀਲਡ 40 ਦੌੜਾਂ ਬਣਾ ਕੇ ਆਊਟ ਹੋ ਗਈ, ਸ਼੍ਰੀ ਚਰਨੀ ਨੇ ਬੈਕਵਰਡ ਪੁਆਇੰਟ ’ਤੇ ਕੈਚ ਕਰ ਲਿਆ।
ਭਾਰਤ ਨੇ 48.5 ਓਵਰਾਂ ਵਿਚ 330 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਭਾਰਤ ਦੀਆਂ ਬੱਲੇਬਾਜ਼ਾਂ ਨੇ ਅੱਜ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਵੱਡਾ ਸਕੋਰ ਖੜ੍ਹਾ ਕੀਤਾ। ਭਾਰਤ ਵਲੋਂ ਸਭ ਤੋਂ ਵੱਧ ਦੌੜਾਂ ਨੇ ਬਣਾਈਆਂ। ਭਾਰਤ ਦੀਆਂ ਸਲਾਮੀ ਬੱਲੇਬਾਜ਼ਾਂ ਪ੍ਰਤਿਕਾ ਰਾਵਲ ਨੇ 75, ਸਮਰਿਤੀ ਮੰਦਾਨਾ ਨੇ 66 ਗੇਂਦਾਂ ਵਿਚ 80 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੇ ਪਹਿਲੀ ਵਿਕਟਾਂ ਲਈ 155 ਦੌੜਾਂ ਦੀ ਸਾਂਝੇਦਾਰੀ ਕੀਤੀ। ਇਨ੍ਹਾਂ ਤੋਂ ਇਲਾਵਾ ਹਰਲੀਨ ਦਿਓਲ ਨੇ 38, ਹਰਮਨਪ੍ਰੀਤ ਨੇ 22, ਜੇ ਰੌਡਰਿਗਜ਼ ਨੇ 33, ਰਿਚਾ ਘੋਸ਼ ਨੇ 32 ਤੇ ਅਮਨਜੋਤ ਕੌਰ ਨੇ 16 ਦੌੜਾਂ ਬਣਾਈਆਂ। ਇਸ ਤੋਂ ਬਾਅਦ ਬਾਕੀ ਦੀਆਂ ਖਿਡਾਰਨਾਂ ਜਲਦੀ ਜਲਦੀ ਆਊਟ ਹੋ ਗਈਆਂ।
ਦੋਵਾਂ ਟੀਮਾਂ ਨੇ ਤਿੰਨ-ਤਿੰਨ ਮੈਚ ਖੇਡੇ ਹਨ, ਆਸਟਰੇਲੀਆ ਨੇ ਦੋ ਜਿੱਤੇ ਹਨ ਅਤੇ ਇੱਕ ਦਾ ਨਤੀਜਾ ਨਹੀਂ ਨਿਕਲਿਆ ਹੈ, ਜਦੋਂ ਕਿ ਮੇਜ਼ਬਾਨ ਭਾਰਤ ਨੇ ਦੋ ਜਿੱਤਾਂ ਹਾਸਲ ਕੀਤੀਆਂ ਅਤੇ ਇੱਕ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਅਤੇ ਭਾਰਤ ਇਸ ਸਮੇਂ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਹਨ। ਇਸ ਸੂਚੀ ਵਿਚ ਇੰਗਲੈਂਡ ਸਿਖਰ ’ਤੇ ਹੈ। ਉਸ ਨੇ ਸ਼ਨਿਚਰਵਾਰ ਨੂੰ ਸ੍ਰੀਲੰਕਾ ’ਤੇ ਟੂਰਨਾਮੈਂਟ ਦੀ ਆਪਣੀ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ ਸੀ।
