ਮਹਿਲਾ ਕ੍ਰਿਕਟ ਵਿਸ਼ਵ ਕੱਪ: ਭਾਰਤੀ ਟੀਮ ਸੈਮੀਫਾਈਨਲ ਲਈ ਲਾਵੇਗੀ ਜ਼ੋਰ
ਮੇਜ਼ਬਾਨ ਟੀਮ ਦਾ ਨਿਊੁਜ਼ੀਲੈਂਡ ਖ਼ਿਲਾਫ਼ ‘ਕਰੋ ਜਾਂ ਮਰੋ’ ਵਾਲਾ ਮੁਕਾਬਲਾ ਅੱਜ
ਨਵੀਂ ਮੁੰਬਈ ਦੇ ਡੀ ਵਾਈ ਪਟੇਲ ਸਟੇਡੀਅਮ ’ਚ ਅਭਿਆਸ ਮੌਕੇ ਭਾਰਤੀ ਖਿਡਾਰਨਾਂ ਸਨੇਹ ਰਾਣਾ, ਰਾਧਾ ਯਾਦਵ ਤੇ ਸਮ੍ਰਿਤੀ ਮੰਧਾਨਾ ਕੋਈ ਨੁਕਤਾ ਸਾਂਝਾ ਕਰਦੀਆਂ ਹੋਈਆਂ। ਫੋਟੋ: -ਪੀਟੀਆਈ
Advertisement
ਭਾਰਤੀ ਮਹਿਲਾ ਕ੍ਰਿਕਟ ਟੀਮ ਪਿਛਲੇ ਤਿੰਨ ਮੈਚਾਂ ਵਿੱਚ ਮਿਲੀ ਹਾਰ ਤੋਂ ਸਬਕ ਲੈ ਕੇ ਵੀਰਵਾਰ ਨੂੰ ਇੱਥੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਵਿੱਚ ਨਿਊਜ਼ੀਲੈਂਡ ਵਿਰੁੱਧ ਕੁਆਰਟਰ ਫਾਈਨਲ ਵਰਗੇ ਮੈਚ ਜਿੱਤ ਦਰਜ ਕਰ ਕੇ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰੇਗੀ।
ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਜੇਕਰ 23 ਅਕਤੂਬਰ ਨੂੰ ਡੀ ਵਾਈ ਪਾਟਿਲ ਸਟੇਡੀਅਮ ’ਚ ਨਿਊਜ਼ੀਲੈਂਡ ਨੂੰ ਹਰਾ ਦਿੰਦੀ ਹੈ ਤਾਂ ਉਹ ਦੱਖਣੀ ਅਫਰੀਕਾ, ਇੰਗਲੈਂਡ ਦੇ ਆਸਟਰੇਲੀਆ ਤੋਂ ਬਾਅਦ ਸੈਮਫਾਈਨਲ ’ਚ ਪਹੁੰਚਣ ਵਾਲੀ ਚੌਥੀ ਟੀਮ ਬਣ ਜਾਵੇਗੀ, ਹਾਰ ਦੀ ਸੂਰਤ ’ਚ ਭਾਰਤੀ ਟੀਮ ਦੀ ਸਥਿਤੀ ਡਾਵਾਂਡੋਲ ਹੋ ਜਾਵੇਗੀ। ਇਸ ਸੂਰਤ ਵਿੱਚ ਭਾਰਤ ਨੂੰ ਸੈਮੀਫਾਈਨਲ ’ਚ ਪਹੁੰਚਣ ਲਈ ਇੰਗਲੈਂਡ ਤੋਂ ਨਿਊਜ਼ੀਲੈਂਡ ਦੀ ਹਾਰ ਲਈ ਦੁਆ ਅਤੇ ਆਪਣੇ ਆਖਰੀ ਗਰੁੱਪ ਲੀਗ ਮੈਚ ’ਚ ਬੰਗਲਾਦੇਸ਼ ’ਤੇ ਜਿੱਤ ਦਰਜ ਕਰਨੀ ਪਵੇਗੀ। ਭਾਰਤੀ ਟੀਮ ਸੈਮੀਫਾਈਨਲ ’ਚ ਪਹੁੰਚਣ ਦੀ ਮਜ਼ਬੂਤ ਦਾਅਵੇਦਾਰ ਸੀ ਪਰ ਦੱਖਣੀ ਅਫਰੀਕਾ, ਆਸਟਰੇਲੀਆ, ਤੇ ਇੰਗਲੈਂਡ ਤੋਂ ਲਗਾਤਾਰ ਤਿੰਨ ਹਾਰਾਂ ਕਾਰਨ ਸਮੀਕਰਨ ਵਿਗੜ ਗਏ। ਭਾਰਤ ਤੇ ਨਿਊਜ਼ੀਲੈਂਡ ਦੇ ਫਿਲਹਾਲ ਬਰਾਬਰ ਚਾਰ-ਚਾਰ ਅੰਕ ਹਨ ਪਰ ਭਾਰਤੀ ਟੀਮ ਬਿਹਤਰ ਰਨ ਔਸਤ ਕਾਰਨ ਚੌਥੇ ਸਥਾਨ ’ਤੇ ਹੈ, ਜਿਸ ਪਿੱਛੋਂ ਨਿਊਜ਼ੀਲੈਂਡ ਦਾ ਨੰਬਰ ਹੈ। ਦੋਵੇਂ ਟੀਮਾਂ ਸੈਮੀਫਾਈਨਲ ’ਚ ਜਗ੍ਹਾ ਬਣਾਉਣ ਲਈ ਪੂਰੀ ਵਾਹ ਲਾਉਣਗੀਆਂ।
Advertisement
Advertisement