ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

World Cup final ਫਾਈਨਲ ’ਚ ਹਾਰ ਮਗਰੋਂ ਛਲਕਿਆ ਵੋਲਵਾਰਡਟ ਦਾ ਦਰਦ, ‘‘ਦੌੜ ਵਿਚ ਸੀ, ਪਰ ਅਖੀਰ ’ਚ ਖੁੰਝ ਗਏ’

ਇੱਥੇ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਹੱਥੋਂ ਮਿਲੀ 52 ਦੌੜਾਂ ਦੀ ਹਾਰ ਤੋਂ ਬਾਅਦ ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਰਡਟ (Laura Wolvaardt) ਨੇ ਕਿਹਾ ਕਿ ਉਸ ਦੀ ਟੀਮ ਨੇ ਆਪਣਾ ਪਹਿਲਾ ਖਿਤਾਬ ਜਿੱਤਣ ਦੇ ਸੁਪਨੇ ਨੂੰ ਪੂਰਾ ਕਰਨ...
ਭਾਰਤ ਵੱਲੋਂ ਮੈਚ ਜਿੱਤਣ ਮਗਰੋਂ ਆਪਣੇ ਭਾਰਤੀ ਹਮਰੁਤਬਾ ਹਰਮਨਪ੍ਰੀਤ ਕੌਰ ਨੂੰ ਮਿਲਦੀ ਹੋਈ ਦੱਖਣ ਅਫਰੀਕੀ ਕਪਤਾਨ ਲੌਰਾ ਵੋਲਵਾਰਡਟ। ਫੋਟੋ: ਪੀਟੀਆਈ
Advertisement

ਇੱਥੇ ਮਹਿਲਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਹੱਥੋਂ ਮਿਲੀ 52 ਦੌੜਾਂ ਦੀ ਹਾਰ ਤੋਂ ਬਾਅਦ ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਰਡਟ (Laura Wolvaardt) ਨੇ ਕਿਹਾ ਕਿ ਉਸ ਦੀ ਟੀਮ ਨੇ ਆਪਣਾ ਪਹਿਲਾ ਖਿਤਾਬ ਜਿੱਤਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਬਹੁਤ ਕੋਸ਼ਿਸ਼ ਕੀਤੀ ਪਰ ਅੰਤ ਵਿੱਚ ਜਿੱਤ ਤੋਂ ਖੁੰਝ ਗਈ। ਜਿੱਤ ਲਈ 299 ਦੌੜਾਂ ਦਾ ਪਿੱਛਾ ਕਰਦੇ ਹੋਏ, ਦੱਖਣੀ ਅਫਰੀਕਾ ਦੀ ਟੀਮ ਵੋਲਵਾਰਡਟ ਦੇ ਲਗਾਤਾਰ ਦੂਜੇ ਸੈਂਕੜੇ ਦੇ ਬਾਵਜੂਦ 246 ਦੌੜਾਂ ’ਤੇ ਆਊਟ ਹੋ ਗਈ।

ਵੋਲਵਾਰਡਟ ਨੇ ਮੈਚ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ‘‘ਹਾਂ, ਮੈਨੂੰ ਲੱਗਦਾ ਸੀ ਕਿ ਅਸੀਂ ਲੰਬੇ ਸਮੇਂ ਤੋਂ ਦੌੜ ਵਿੱਚ ਸੀ। ਮੈਨੂੰ ਲੱਗਦਾ ਹੈ ਕਿ ਅਸੀਂ ਉਨ੍ਹਾਂ ਦੇ ਬਰਾਬਰ ਸੀ। ਮੇਰੇ ਅਤੇ (ਐਨੇਰੀ) ਡੇਰਕਸਨ ਵਿਚਕਾਰ ਭਾਈਵਾਲੀ ਬਹੁਤ ਮਜ਼ਬੂਤ ​​ਸੀ।’’ ਵੋਲਵਾਰਡਟ ਅਤੇ ਡੇਰਕਸਨ ਨੇ ਛੇਵੀਂ ਵਿਕਟ ਲਈ 61 ਦੌੜਾਂ ਜੋੜੀਆਂ ਸਨ। ਜਦੋਂ ਡੇਰਕਸਨ 40ਵੇਂ ਓਵਰ ਵਿੱਚ ਆਊਟ ਹੋਈ, ਤਾਂ ਟੀਮ ਨੂੰ 90 ਦੌੜਾਂ ਦੀ ਲੋੜ ਸੀ। ਹਾਲਾਂਕਿ ਵੋਲਵਾਰਡਟ ਵੀ 42ਵੇਂ ਓਵਰ ਦੀ ਪਹਿਲੀ ਗੇਂਦ ’ਤੇ ਆਊਟ ਹੋ ਗਈ। ਉਸ ਨੇ ਕਿਹਾ, ‘‘ਮੈਂ ਸੋਚਿਆ ਸੀ ਕਿ ਅਸੀਂ ਇਸ ਨੂੰ ਅੰਤ ਤੱਕ ਲੈ ਜਾਵਾਂਗੇ। ਫਿਰ ਜਦੋਂ ਅਸੀਂ ਆਖਰੀ 10 ਓਵਰਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸੀ, ਉਹ ਆਊਟ ਹੋ ਗਈ ਅਤੇ ਫਿਰ ਮੇਰੀ ਵੀ ਬਹੁਤ ਜਲਦੀ ਵਿਕਟ ਡਿੱਗ ਗਈ।’’

Advertisement

ਵੋਲਵਾਰਡਟ ਨੇ ਕਿਹਾ, ‘‘ਮੈਨੂੰ ਅਜੇ ਵੀ ਲੱਗਦਾ ਸੀ ਕਿ ਕਲੋਏ (ਟ੍ਰਾਇਓਨ) ਅਤੇ ਨਾਡੇਸ (ਨਾਡੀਨ ਡੀ ਕਲਰਕ) ਸਾਨੂੰ ਜਿੱਤ ਦਿਵਾ ਸਕਦੀਆਂ ਹਨ, ਪਰ ਅੰਤ ਵਿੱਚ, ਅਜਿਹਾ ਲੱਗਿਆ ਜਿਵੇਂ ਅਸੀਂ ਡੀ ਕਲਰਕ ’ਤੇ ਬਹੁਤ ਜ਼ਿਆਦਾ ਕੰਮ ਛੱਡ ਦਿੱਤਾ। ਉਹ ਅੰਤ ਵਿੱਚ ਇਕੱਲੀ ਰਹਿ ਗਈ।’’ ਵੋਲਵਾਰਡਟ ਨੇ ਵਿਸ਼ਵ ਕੱਪ ਦੀ ਮਾੜੀ ਸ਼ੁਰੂਆਤ ਅਤੇ ਫਾਈਨਲ ਵਿੱਚ ਪਹੁੰਚਣ ਲਈ ਸ਼ਾਨਦਾਰ ਵਾਪਸੀ ਤੋਂ ਬਾਅਦ ਟੀਮ ਦੇ ਜਜ਼ਬੇ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, ‘‘ਟੀਮ ਲਈ ਉਸ ਮੈਚ ਤੋਂ ਵਾਪਸੀ ਕਰਨਾ ਸੱਚਮੁੱਚ ਚੰਗਾ ਸੀ (ਅਸੀਂ 69 ਦੌੜਾਂ ’ਤੇ ਆਲ ਆਊਟ ਹੋ ਗਏ ਸੀ ਅਤੇ ਇੰਗਲੈਂਡ ਵਿਰੁੱਧ ਪਹਿਲੇ ਲੀਗ ਮੈਚ ਵਿੱਚ 10 ਵਿਕਟਾਂ ਨਾਲ ਹਾਰ ਗਏ ਸੀ)। ਮੈਨੂੰ ਲੱਗਦਾ ਹੈ ਕਿ ਇੱਕ ਟੀਮ ਦੇ ਰੂਪ ਵਿੱਚ ਅਸੀਂ ਜੋ ਲਚਕਤਾ ਦਿਖਾਈ ਉਹ ਸ਼ਾਨਦਾਰ ਸੀ। ਮੈਨੂੰ ਲੱਗਦਾ ਹੈ ਕਿ ਮੈਂ ਕੋਚ ਮੰਡਲਾ ਮਾਸ਼ਿੰਬੀ ਨਾਲ ਕਪਤਾਨ ਵਜੋਂ ਚੰਗਾ ਕੰਮ ਕੀਤਾ ਹੈ।’’ ਉਸ ਨੇ ਕਿਹਾ, ‘‘ਮੈਨੂੰ ਖੁਸ਼ੀ ਹੈ ਕਿ ਅਸੀਂ ਉਨ੍ਹਾਂ ਮੈਚਾਂ ਤੋਂ ਬਾਅਦ ਟੀਮ ਨੂੰ ਦੁਬਾਰਾ ਬਣਾਉਣ ਅਤੇ ਫਾਈਨਲ ਵਿੱਚ ਪਹੁੰਚਣ ਦੇ ਯੋਗ ਹੋਏ।’’

ਵੋਲਵਾਰਡਟ ਨੇ ਆਪਣੇ ਨਿੱਜੀ ਪ੍ਰਦਰਸ਼ਨ, ਖਾਸ ਕਰਕੇ ਸੈਮੀਫਾਈਨਲ ਅਤੇ ਫਾਈਨਲ ਵਿੱਚ ਆਪਣੀ ਪਾਰੀ ਬਾਰੇ ਵੀ ਗੱਲ ਕੀਤੀ, ਅਤੇ ਕਿਹਾ ਕਿ ਇਸ ਟੂਰਨਾਮੈਂਟ ਵਿੱਚ ਉਸ ਦੀ ਖੇਡ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਦੱਖਣੀ ਅਫ਼ਰੀਕੀ ਕਪਤਾਨ ਨੇ ਸੈਮੀਫਾਈਨਲ ਵਿੱਚ 169 ਦੌੜਾਂ ਦੀ ਇਤਿਹਾਸਕ ਪਾਰੀ ਤੋਂ ਬਾਅਦ ਭਾਰਤ ਵਿਰੁੱਧ ਫਾਈਨਲ ਵਿੱਚ 101 ਦੌੜਾਂ ਦਾ ਯੋਗਦਾਨ ਪਾਇਆ ਸੀ।

ਦੱਖਣੀ ਅਫਰੀਕਾ 2023 ਅਤੇ 2024 ਦੇ ਟੀ-20 ਵਿਸ਼ਵ ਕੱਪ ਵਿੱਚ ਉਪ ਜੇਤੂ ਰਿਹਾ ਸੀ ਅਤੇ ਹੁਣ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤ ਤੋਂ ਹਾਰ ਗਿਆ ਹੈ। ਕਪਤਾਨ ਨੇ ਕਿਹਾ, ‘‘ਅਸੀਂ ਇੱਕ ਟੀਮ ਵਜੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਅਸੀਂ ਇੱਕ ਅਜਿਹੀ ਟੀਮ ਹਾਂ ਜੋ ਲਗਾਤਾਰ ਫਾਈਨਲ ਵਿੱਚ ਪਹੁੰਚ ਰਹੀ ਹੈ। ਇਸ ਲਈ ਮੈਨੂੰ ਸੱਚਮੁੱਚ ਮਾਣ ਹੈ ਕਿ ਅਸੀਂ ਲਗਾਤਾਰ ਤਿੰਨ ਫਾਈਨਲ ਵਿੱਚ ਪਹੁੰਚਣ ਦੇ ਯੋਗ ਹੋਏ ਹਾਂ।’’

Advertisement
Tags :
ind vs sa women world cupLaura Wolvaardtsouth africaਦੱਖਣੀ ਅਫਰੀਕਾ ਦੀ ਕਪਤਾਨਲੌਰਾ ਵੋਲਵਾਰਡਟ
Show comments