ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਦੋਂ ਹਰਲੀਨ ਦਿਓਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਕਿਨਕੇਅਰ ਰੁਟੀਨ ਬਾਰੇ ਪੁੱਛਿਆ

ਵਿਸ਼ਵ ਕੱਪ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਮਿਲਣ ਪਹੁੰਚੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ। ਇਸ ਦੌਰਾਨ ਚੰਡੀਗੜ੍ਹ ਦੀ ਰਹਿਣ ਵਾਲੀ ਭਾਰਤੀ ਬੱਲੇਬਾਜ਼ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਅਜਿਹਾ ਸਵਾਲ ਪੁੱਛਿਆ ਕਿ...
(PMO/ANI Photo)
Advertisement
ਵਿਸ਼ਵ ਕੱਪ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਮਿਲਣ ਪਹੁੰਚੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ। ਇਸ ਦੌਰਾਨ ਚੰਡੀਗੜ੍ਹ ਦੀ ਰਹਿਣ ਵਾਲੀ ਭਾਰਤੀ ਬੱਲੇਬਾਜ਼ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਅਜਿਹਾ ਸਵਾਲ ਪੁੱਛਿਆ ਕਿ ਪੂਰਾ ਹਾਲ ਹਾਸਿਆਂ ਨਾਲ ਗੂੰਜ ਉੱਠਿਆ।
 ਤੁਸੀਂ ਕਿਸੇ ਦੇਸ਼ ਦੇ ਮੁਖੀ ਨੂੰ ਉਨ੍ਹਾਂ ਦੇ ਸਕਿਨਕੇਅਰ ਦਾ ਰਾਜ਼ ਪੁੱਛੇ ਜਾਣ ਬਾਰੇ ਕਿੰਨੀ ਵਾਰ ਸੁਣਿਆ ਹੈ? ਬਹੁਤ ਘੱਟ! ਜੇ ਇਹ ਸਵਾਲ ਕਿਸੇ ਔਰਤ ਨੂੰ ਪੁੱਛਿਆ ਜਾਵੇ, ਤਾਂ ਵੀ ਇਹ ਥੋੜ੍ਹਾ ਆਮ ਲੱਗ ਸਕਦਾ ਹੈ, ਪਰ ਇੱਕ ਪੁਰਸ਼ ਅਤੇ ਦੇਸ਼ ਮੁਖੀ ਲਈ ਇਹ ਬਹੁਤ ਸੋਚਣਯੋਗ ਹੈ।

ਪਰ ਹਰਲੀਨ ਦਿਓਲ (27) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ ਸਕਿਨਕੇਅਰ ਰੁਟੀਨ ਬਾਰੇ ਪੁੱਛ ਕੇ ਹੈਰਾਨ ਕਰ ਦਿੱਤਾ।ਹਰਲੀਨ ਨੇ ਕਿਹਾ, “ਸਰ, ਮੈਂ ਤੁਹਾਨੂੰ ਤੁਹਾਡੇ ਸਕਿਨਕੇਅਰ ਰੁਟੀਨ ਬਾਰੇ ਇੱਕ ਸਵਾਲ ਪੁੱਛਣਾ ਹੈ,” ਉਸ ਨੇ ਇੱਕ ਸ਼ਰਾਰਤੀ ਮੁਸਕਰਾਹਟ ਨਾਲ ਪੁੱਛਿਆ ਅਤੇ ਫਿਰ ਉਸੇ ਸਾਹ ਵਿੱਚ ਇੱਕ ਤਾਰੀਫ਼ ਕਰਦਿਆਂ ਕਿਹਾ, "ਤੁਸੀਂ ਬਹੁਤ ਜ਼ਿਆਦਾ ਚਮਕਦੇ ਹੋ,” ਜਿਸ ਨਾਲ ਪੂਰੀ ਵਨਡੇ ਵਿਸ਼ਵ ਕੱਪ ਜੇਤੂ ਟੀਮ ਹਾਸੇ ਵਿੱਚ ਡੁੱਬ ਗਈ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਵੱਲੋਂ ਵਿਸ਼ਵ ਕੱਪ ਜੇਤੂ ਮਹਿਲਾ ਕ੍ਰਿਕਟ ਟੀਮ ਨਾਲ ਮੁਲਾਕਾਤ

ਥੋੜ੍ਹਾ ਹੈਰਾਨ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਜਵਾਬ ਦਿੱਤਾ, “ਮੈਂ ਇਸ ਬਾਰੇ ਜ਼ਿਆਦਾ ਨਹੀਂ ਸੋਚਿਆ ਹੈ। ਮੈਨੂੰ ਬਹੁਤ ਸਾਰੇ ਲੋਕਾਂ ਦਾ ਅਸ਼ੀਰਵਾਦ ਮਿਲਿਆ ਹੈ। ਸੱਤਾ ਵਿੱਚ 25 ਸਾਲ ਹੋ ਗਏ ਹਨ। ਲੰਮਾ ਸਮਾਂ ਹੋ ਗਿਆ। ਸਰਕਾਰ ਦਾ ਮੁਖੀ ਹਾਂ। ਇਸ ਦਾ ਤੁਹਾਡੇ ’ਤੇ ਅਸਰ ਜ਼ਰੂਰ ਪੈਂਦਾ ਹੈ।”

Advertisement

ਮੁੱਖ ਕੋਚ ਅਮੋਲ ਮਜ਼ੂਮਦਾਰ ਨੇ ਤੁਰੰਤ ਕਿਹਾ ਕਿ ਉਨ੍ਹਾਂ ਨੂੰ ਟੀਮ ਵਿੱਚ ਵੱਖ-ਵੱਖ ਕਿਰਦਾਰਾਂ ਨਾਲ ਨਜਿੱਠਣਾ ਪੈਂਦਾ ਹੈ ਅਤੇ ਅਕਸਰ ਅਜਿਹੇ ਅਜੀਬ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ “ਸਰ, ਤੁਸੀਂ ਦੇਖਿਆ ਹੈ ਕਿ ਮੈਨੂੰ ਕਿਸ ਤਰ੍ਹਾਂ ਦੇ ਸਵਾਲਾਂ ਨਾਲ ਨਜਿੱਠਣਾ ਪੈਂਦਾ ਹੈ। ਇਸ ਟੀਮ ਦੇ ਮੁੱਖ ਕੋਚ ਵਜੋਂ ਦੋ ਸਾਲ ਹੋ ਗਏ ਹਨ। ਮੇਰੇ ਬਾਲ ਸਫੇਦ ਹੋ ਗਏ (ਅਜਿਹੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਮੇਰੇ ਵਾਲ ਚਿੱਟੇ ਹੋ ਗਏ ਹਨ)।’’

ਪ੍ਰਧਾਨ ਮੰਤਰੀ ਮੋਦੀ ਨੇ ਬੁੱਧਵਾਰ ਨੂੰ ਆਪਣੀ ਰਿਹਾਇਸ਼ ’ਤੇ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਨਾਲ ਮੁਲਾਕਾਤ ਕੀਤੀ ਅਤੇ ਟੀਮ ਦੀ ਗੱਲਬਾਤ ਦਾ ਵੀਡੀਓ ਵੀਰਵਾਰ ਨੂੰ ਜਾਰੀ ਕੀਤਾ ਗਿਆ ਹੈ।

Advertisement
Show comments