ਡਬਲਿਊਸੀਐੱਲ: ਭਾਰਤ ਵੱਲੋਂ ਪਾਕਿ ਨਾਲ ਖੇਡਣ ਤੋਂ ਇਨਕਾਰ
ਭਾਰਤ ਨੇ ਭਲਕੇ ਵੀਰਵਾਰ ਨੂੰ ਇੱਥੇ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡਜ਼ (ਡਬਲਿਊਸੀਐੱਲ) ਦੇ ਸੈਮੀਫਾਈਨਲ ਵਿੱਚ ਪਾਕਿਸਤਾਨ ਖ਼ਿਲਾਫ਼ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਟੀਮ ਨੇ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਗੁਆਂਢੀ ਦੇਸ਼ ਨਾਲ ਵਧੇ ਤਣਾਅ ਦਾ ਹਵਾਲਾ ਦਿੱਤਾ ਹੈ। ਸ਼ਿਖਰ ਧਵਨ,...
Advertisement
ਭਾਰਤ ਨੇ ਭਲਕੇ ਵੀਰਵਾਰ ਨੂੰ ਇੱਥੇ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡਜ਼ (ਡਬਲਿਊਸੀਐੱਲ) ਦੇ ਸੈਮੀਫਾਈਨਲ ਵਿੱਚ ਪਾਕਿਸਤਾਨ ਖ਼ਿਲਾਫ਼ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ। ਟੀਮ ਨੇ ਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਗੁਆਂਢੀ ਦੇਸ਼ ਨਾਲ ਵਧੇ ਤਣਾਅ ਦਾ ਹਵਾਲਾ ਦਿੱਤਾ ਹੈ। ਸ਼ਿਖਰ ਧਵਨ, ਇਰਫਾਨ ਪਠਾਨ, ਹਰਭਜਨ ਸਿੰਘ, ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਵਰਗੇ ਸਟਾਰ ਖਿਡਾਰੀਆਂ ਦੀ ਸ਼ਮੂਲੀਅਤ ਵਾਲੀ ਭਾਰਤੀ ਟੀਮ ਪਹਿਲਾਂ ਹੀ ਪਾਕਿਸਤਾਨ ਖ਼ਿਲਾਫ਼ ਨਾ ਖੇਡਣ ਦੀ ਇੱਛਾ ਜ਼ਾਹਰ ਕਰ ਚੁੱਕੀ ਸੀ। ਭਾਰਤ ਨੇ ਟੂਰਨਾਮੈਂਟ ਦੇ ਪਹਿਲੇ ਗਰੁੱਪ ਗੇੜ ਦੇ ਮੈਚ ਵਿੱਚ ਵੀ ਪਾਕਿਸਤਾਨ ਖ਼ਿਲਾਫ਼ ਨਾ ਖੇਡਣ ਦਾ ਫ਼ੈਸਲਾ ਕੀਤਾ ਸੀ। ਭਾਰਤ ਨੇ ਵੀਰਵਾਰ ਨੂੰ ਐਜਬਾਸਟਨ ਕ੍ਰਿਕਟ ਮੈਦਾਨ ’ਤੇ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਾਕਿਸਤਾਨ ਖ਼ਿਲਾਫ਼ ਖੇਡਣਾ ਸੀ।
Advertisement
Advertisement