ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਰਾਟ ਕੋਹਲੀ ਨੇ ਇਕ ਰੋਜ਼ਾ ਕ੍ਰਿਕਟ ’ਚ ਸਭ ਤੋਂ ਤੇਜ਼ੀ ਨਾਲ ਬਣਾਈਆਂ 13 ਹਜ਼ਾਰ ਦੌੜਾਂ

ਪਾਕਿਸਤਾਨ ਖ਼ਿਲਾਫ਼ ਮੈਚ ਵਿਚ ਸੈਂਕੜਾ ਜੜਿਆ; ਤੇਂਦੁਲਕਰ ਦਾ 19 ਸਾਲ ਪੁਰਾਣਾ ਰਿਕਾਰਡ ਤੋੜਿਆ
Advertisement

ਕੋਲੰਬੋ: ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਵਿੱਚ ਸਭ ਤੋਂ ਘੱਟ ਪਾਰੀਆਂ ਵਿੱਚ 13 ਹਜ਼ਾਰ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਇੱਥੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਏਸ਼ੀਆ ਕੱਪ ਦੇ ਸੁਪਰ-4 ਮੁਕਾਬਲੇ ਵਿੱਚ ਆਪਣੇ ਆਦਰਸ਼ ਖਿਡਾਰੀ ਸਚਿਨ ਤੇਂਦੁਲਕਰ ਦਾ 19 ਸਾਲ ਪਰਾਣਾ ਰਿਕਾਰਡ ਤੋੜਿਆ। ਸਚਿਨ ਨੇ 321 ਪਾਰੀਆਂ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ ਸੀ ਜਦਕਿ ਕੋਹਲੀ 278 ਪਾਰੀਆਂ ਵਿੱਚ ਇਸ ਮੁਕਾਮ ’ਤੇ ਪਹੁੰਚ ਗਿਆ। ਸਭ ਤੋਂ ਘੱਟ ਪਾਰੀਆਂ ਵਿੱਚ 8 ਹਜ਼ਾਰ, 9 ਹਜ਼ਾਰ, 10 ਹਜ਼ਾਰ, 11 ਹਜ਼ਾਰ ਅਤੇ 12 ਹਜ਼ਾਰ ਦੌੜਾਂ ਬਣਾਉਣ ਦਾ ਰਿਕਾਰਡ ਵੀ ਕੋਹਲੀ ਦੇ ਨਾਮ ਹੀ ਹੈ। ਉਹ ਇੱਕ ਰੋਜ਼ਾ ਮੈਚਾਂ ਵਿੱਚ 13 ਹਜ਼ਾਰ ਦੌੜਾਂ ਬਣਾਉਣ ਵਾਲਾ ਦੁਨੀਆ ਦਾ ਪੰਜਵਾਂ ਅਤੇ ਭਾਰਤ ਦਾ ਦੂਜਾ ਬੱਲੇਬਾਜ਼ ਹੈ। -ਪੀਟੀਆਈ

Advertisement
Advertisement
Tags :
kohli india pakistan cricket
Show comments