ਵੀਨਸ ਵਿਲੀਅਮਜ਼ ਬਣੇਗੀ ‘ਬਾਰਬੀ ਡੌਲ’
ਸੀਨੀਅਰ ਟੈਨਿਸ ਖਿਡਾਰਨ ਵੀਨਸ ਵਿਲੀਅਮਜ਼ ਛੇਤੀ ਹੀ ‘ਬਾਰਬੀ ਡੌਲ’ ਦੇ ਰੂਪ ਵਿੱਚ ਨਜ਼ਰ ਆਵੇਗੀ। ਗੁੱਡੀਆਂ ਬਣਾਉਣ ਵਾਲੀ ਕੰਪਨੀ ਨੇ ਪ੍ਰੇਰਨਾ ਸਰੋਤ ਔਰਤਾਂ ਦੀ ਆਪਣੀ ਲੜੀ ਵਿੱਚ ਵੀਨਸ ਨੂੰ ਲੈ ਕੇ ‘ਬਾਰਬੀ ਡੌਲ’ ਬਣਾਈ ਹੈ ਜਿਸ ਨੂੰ ਸ਼ੁੱਕਰਵਾਰ ਨੂੰ ਜਾਰੀ ਕੀਤਾ...
Advertisement
ਸੀਨੀਅਰ ਟੈਨਿਸ ਖਿਡਾਰਨ ਵੀਨਸ ਵਿਲੀਅਮਜ਼ ਛੇਤੀ ਹੀ ‘ਬਾਰਬੀ ਡੌਲ’ ਦੇ ਰੂਪ ਵਿੱਚ ਨਜ਼ਰ ਆਵੇਗੀ। ਗੁੱਡੀਆਂ ਬਣਾਉਣ ਵਾਲੀ ਕੰਪਨੀ ਨੇ ਪ੍ਰੇਰਨਾ ਸਰੋਤ ਔਰਤਾਂ ਦੀ ਆਪਣੀ ਲੜੀ ਵਿੱਚ ਵੀਨਸ ਨੂੰ ਲੈ ਕੇ ‘ਬਾਰਬੀ ਡੌਲ’ ਬਣਾਈ ਹੈ ਜਿਸ ਨੂੰ ਸ਼ੁੱਕਰਵਾਰ ਨੂੰ ਜਾਰੀ ਕੀਤਾ ਜਾਵੇਗਾ।
ਇਸ ਗੁੱਡੀ ਨੂੰ ਉਸੇ ਤਰ੍ਹਾਂ ਦੀ ਪੁਸ਼ਾਕ ਪਾਈ ਗਈ ਹੈ ਜੋ ਵੀਨਸ ਨੇ 2007 ਵਿੱਚ ਵਿੰਬਲਡਨ ਚੈਂਪੀਅਨ ਬਣਨ ਦੌਰਾਨ ਪਹਿਨੀ ਸੀ। ਇਹ ਉਹੀ ਸਾਲ ਸੀ ਜੋ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਵਿੱਚ ਔਰਤਾਂ ਨੂੰ ਪੁਰਸ਼ਾਂ ਦੇ ਬਰਾਬਰ ਇਨਾਮੀ ਰਾਸ਼ੀ ਮਿਲੀ ਸੀ। ਇਸ ‘ਡੌਲ’ ਦੀ ਪਰਚੂਨ ਕੀਮਤ 38 ਡਾਲਰ ਦੱਸੀ ਗਈ ਹੈ, ਜਿਸ ਵਿੱਚ ਵੀਨਸ ਪੂਰੀ ਤਰ੍ਹਾਂ ਸਫੈਦ ਪੁਸ਼ਾਕ ਵਿੱਚ ਹੋਵੇਗੀ। ਉਸ ਦੇ ਗਲ ਵਿੱਚ ਹਰੇ ਰੰਗ ਦਾ ਰਤਨ ਦਾ ਹਾਰ, ਗੁੱਟ ’ਤੇ ਬੈਂਡ, ਹੱਥਾਂ ਵੱਚ ਰੈਕੇਟ ਅਤੇ ਟੈਨਿਸ ਬਾਲ ਹੋਵੇਗੀ।
Advertisement
Advertisement