ਯੂਐੱਸ ਓਪਨ: ਗ੍ਰੈਨੋਲਰਜ਼ ਤੇ ਜ਼ੇਬਾਲੋਸ ਨੇ ਪੁਰਸ਼ ਡਬਲਜ਼ ਦਾ ਖਿਤਾਬ ਜਿੱਤਿਆ
ਮਾਰਸੇਲ ਗ੍ਰੈਨੋਲਰਜ਼ ਅਤੇ ਹੋਰਾਸੀਓ ਜ਼ੇਬਾਲੋਸ ਨੇ ਜੋਅ ਸੈਲਿਸਬਰੀ ਅਤੇ ਨੀਲ ਸਕੁਪਸਕੀ ਨੂੰ 3-6, 7-6 (4), 7-5 ਨਾਲ ਹਰਾ ਕੇ ਯੂ ਐੱਸ ਓਪਨ ਦੇ ਪੁਰਸ਼ ਡਬਲਜ਼ ਵਰਗ ’ਚ ਖਿਤਾਬ ਜਿੱਤ ਲਿਆ ਹੈ। ਗ੍ਰੈਨੋਲਰਜ਼ ਤੇ ਜ਼ੇਬਾਲੋਸ ਹਾਰ ਤੋਂ ਸਿਰਫ਼ ਇੱਕ ਅੰਕ ਦੂਰ...
Advertisement
ਮਾਰਸੇਲ ਗ੍ਰੈਨੋਲਰਜ਼ ਅਤੇ ਹੋਰਾਸੀਓ ਜ਼ੇਬਾਲੋਸ ਨੇ ਜੋਅ ਸੈਲਿਸਬਰੀ ਅਤੇ ਨੀਲ ਸਕੁਪਸਕੀ ਨੂੰ 3-6, 7-6 (4), 7-5 ਨਾਲ ਹਰਾ ਕੇ ਯੂ ਐੱਸ ਓਪਨ ਦੇ ਪੁਰਸ਼ ਡਬਲਜ਼ ਵਰਗ ’ਚ ਖਿਤਾਬ ਜਿੱਤ ਲਿਆ ਹੈ।
ਗ੍ਰੈਨੋਲਰਜ਼ ਤੇ ਜ਼ੇਬਾਲੋਸ ਹਾਰ ਤੋਂ ਸਿਰਫ਼ ਇੱਕ ਅੰਕ ਦੂਰ ਸਨ ਪਰ ਉਨ੍ਹਾਂ ਨੇ ਹੌਸਲਾ ਬਣਾਈ ਰੱਖਿਆ ਅਤੇ ਕੁਝ ਪਲਾਂ ਬਾਅਦ ਹੀ ਚੈਂਪੀਅਨ ਬਣ ਗਏ। ਇਹ ਉਨ੍ਹਾਂ ਦਾ ਸੀਜ਼ਨ ਦਾ ਦੂਜਾ ਗਰੈਂਡਸਲੈਮ ਖਿਤਾਬ ਹੈ। ਮੈਚ ਮਗਰੋਂ ਗ੍ਰੈਨੋਲਰਜ਼ ਨੇ ਕਿਹਾ, ‘ਟੈਨਿਸ ਅਜਿਹਾ ਹੀ ਹੈ। ਅਸੀਂ ਇਸ ਬਾਰੇ ਹੀ ਗੱਲ ਕਰ ਰਹੇ ਸੀ ਕਿ ਅਸੀਂ ਹਾਰ ਦੇ ਕਿੰਨਾ ਕਰੀਬ ਸੀ ਅਤੇ ਫਿਰ 20 ਮਿੰਟ ਵਿੱਚ ਟਰਾਫੀ ਜਿੱਤ ਲਈ।’ ਪੰਜਵਾਂ ਦਰਜਾ ਪ੍ਰਾਪਤ ਇਸ ਜੋੜੀ ਨੇ ਇਸ ਸਾਲ ਫਰੈਂਚ ਓਪਨ ਦਾ ਖਿਤਾਬ ਵੀ ਜਿੱਤਿਆ ਸੀ।
Advertisement
Advertisement