ਯੂ ਐੱਸ ਓਪਨ: ਡਾਬਰੋਵਸਕੀ-ਰੂਟਲਿਫ ਨੇ ਖਿਤਾਬ ਜਿੱਤਿਆ
ਮਹਿਲਾ ਡਬਲਜ਼ ’ਚ ਟਾਊਨਸੇਂਡ ਅਤੇ ਸਿਨੀਆਕੋਵਾ ਦੀ ਜੋੜੀ ਨੂੰ 6-4, 6-4 ਨਾਲ ਹਰਾਇਆ
Advertisement
ਗੈਬਰੀਏਲਾ ਡਾਬਰੋਵਸਕੀ ਅਤੇ ਏਰਿਨ ਰੂਟਲਿਫ ਨੇ ਫਾਈਨਲ ਵਿੱਚ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਤਿੰਨ ਸਾਲਾਂ ਵਿੱਚ ਦੂਜੀ ਵਾਰ ਯੂ ਐੱਸ ਓਪਨ ਟੈਨਿਸ ਟੂਰਨਾਮੈਂਟ ’ਚ ਮਹਿਲਾ ਡਬਲਜ਼ ਦਾ ਖਿਤਾਬ ਜਿੱਤ ਲਿਆ ਹੈ। ਤੀਜੀ ਦਰਜਾ ਪ੍ਰਾਪਤ ਇਸ ਜੋੜੀ ਨੇ ਆਰਥਰ ਐਸ਼ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਟੇਲਰ ਟਾਊਨਸੇਂਡ ਅਤੇ ਕੈਟਰੀਨਾ ਸਿਨੀਆਕੋਵਾ ਦੀ ਸਿਖਰਲਾ ਦਰਜਾ ਜੋੜੀ ਨੂੰ 6-4, 6-4 ਨਾਲ ਹਰਾਇਆ। ਇਹ ਛਾਤੀ ਦੇ ਕੈਂਸਰ ਦੇ ਇਲਾਜ ਤੋਂ ਬਾਅਦ ਡਾਬਰੋਵਸਕੀ ਦੀ ਪਹਿਲੀ ਵੱਡੀ ਜਿੱਤ ਸੀ। ਉਸ ਨੇ ਪਿਛਲੇ ਸਾਲ ਵਿੰਬਲਡਨ ਵਿੱਚ ਖੇਡਣ ਲਈ ਆਪਣਾ ਇਲਾਜ ਕੁਝ ਸਮੇਂ ਲਈ ਅੱਗੇ ਪਾ ਦਿੱਤਾ ਸੀ। ਮਗਰੋਂ ਜੋੜੀ ਫਾਈਨਲ ਵਿੱਚ ਟਾਊਨਸੇਂਡ ਅਤੇ ਸਿਨੀਆਕੋਵਾ ਤੋਂ ਹਾਰ ਗਈ ਸੀ। ਡਾਬਰੋਵਸਕੀ ਨੇ ਮੈਚ ਤੋਂ ਬਾਅਦ ਕਿਹਾ, ‘ਕੈਂਸਰ ਅਤੇ ਸੱਟ ਕਾਰਨ ਸਾਡੇ ਲਈ ਇਹ ਸਫਰ ਬਹੁਤ ਮੁਸ਼ਕਲ ਸੀ। ਸੱਚ ਕਹਾਂ ਤਾਂ ਇਹ ਪਾਗਲਪਨ ਤੋਂ ਘੱਟ ਨਹੀਂ ਹੈ। ਮੈਨੂੰ ਸਾਡੇ ਦੋਵਾਂ ’ਤੇ ਮਾਣ ਹੈ। ਇੱਥੇ ਪਹੁੰਚਣਾ ਸੱਚੀ ਸੌਖਾ ਨਹੀਂ ਸੀ।’
Advertisement
Advertisement