ਯੂਐੱਸ ਓਪਨ: ਬੇਲਾਰੂਸ ਦੀ ਅਰਾਇਨਾ ਸਬਾਲੇਂਕਾ ਨੇ ਲਗਾਤਾਰ ਦੂਜਾ ਖਿਤਾਬ ਜਿੱਤਿਆ
ਫਾਈਨਲ ਵਿਚ ਅਮਰੀਕਾ ਦੀ ਅਮਾਂਡਾ ਅਨਿਸੀਮੋਵਾ ਨੂੰ 6-3, 7-6 (3) ਨਾਲ ਹਰਾਇਆ
Advertisement
ਬੇਲਾਰੂਸ ਦੀ ਅਰਾਇਨਾ ਸਬਾਲੇਂਕਾ ਨੇ ਅਮਰੀਕਾ ਦੀ ਅਮਾਂਡਾ ਐਨਿਸੀਮੋਵਾ ਨੂੰ 6-3, 7-6 (3) ਨਾਲ ਹਰਾ ਕੇ ਲਗਾਤਾਰ ਦੂਜੇ ਯੂਐੱਸ ਓਪਨ ਦਾ ਖਿਤਾਬ ਜਿੱਤ ਲਿਆ ਹੈ। ਇਸ ਜਿੱਤ ਨਾਲ ਸਬਾਲੇਂਕਾ ਫਲਸ਼ਿੰਗ ਮੀਡੋਜ਼ ਵਿਚ ਲਗਾਤਾਰ ਦੂਜੀ ਵਾਰ ਖਿਤਾਬੀ ਜਿੱਤ ਕਰਨ ਵਾਲੀ ਮਹਿਲਾ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਅਮਰੀਕੀ ਖਿਡਾਰਨ ਸੇਰੇਨਾ ਵਿਲੀਅਮਜ਼ ਦੇ ਨਾਮ ਸੀ, ਜਿਸ ਨੇ 2012-14 ਵਿਚ ਇਹ ਕਾਰਨਾਮਾ ਕਰ ਵਿਖਾਇਆ ਸੀ।
ਬੇਲਾਰੂਸ ਦੀ 27 ਸਾਲਾ ਖਿਡਾਰਨ ਦਾ ਇਹ ਚੌਥਾ ਗਰੈਂਡ ਸਲੈਮ ਖਿਤਾਬ ਹੈ। ਸਬਾਲੇਂਕਾ ਇਸ ਸਾਲ ਆਸਟਰੇਲੀਅਨ ਓਪਨ ਤੇ ਫਰੈਂਚ ਓਪਨ ਦੇ ਖਿਤਾਬੀ ਮੁਕਾਬਲਿਆਂ ਵਿਚ ਕ੍ਰਮਵਾਰ ਮੈਡੀਸਲ ਕੀਜ਼ ਤੇ ਕੋਕੋ ਗੌਫ ਕੋਲੋਂ ਹਾਰ ਕੇ ਰਨਰ ਅੱਪ ਰਹੀ ਸੀ। ਸਬਾਲੇਂਕਾ ਯੂਐੱਸ ਓਪਨ ਵਿਚ ਮਿਲੀ ਜਿੱਤ ਨਾਲ ਜਸਟਿਨ ਹੈਨਿਨ ਦੇ 2006 ਵਿਚ ਇਕ ਸੀਜ਼ਨ ਦੌਰਾਨ ਉਪਰੋਥੱਲੀ ਤਿੰਨ ਖਿਤਾਬ ਗੁਆਉਣ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਬਚ ਗਈ।
Advertisement
Advertisement