ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਅੰਡਰ-19: ਭਾਰਤ ਨੇ ਇੰਗਲੈਂਡ ਨੂੰ ਹਰਾਇਆ

ਨਾਰਥੰਪਟਨ: ਭਾਰਤ ਨੇ ਤੀਸਰੇ ਅੰਡਰ-19 ਇੱਕ ਰੋਜ਼ਾ ਮੈਚ ਵਿੱਚ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਲੀਡ ਬਣਾ ਲਈ ਹੈ। ਇੰਗਲੈਂਡ ਵੱਲੋਂ ਛੇ ਵਿਕਟਾਂ ’ਤੇ 268 ਦੌੜਾਂ ਦੇ ਦਿੱਤੇ ਟੀਚੇ ਨੂੰ ਭਾਰਤ ਨੇ...
Advertisement

ਨਾਰਥੰਪਟਨ: ਭਾਰਤ ਨੇ ਤੀਸਰੇ ਅੰਡਰ-19 ਇੱਕ ਰੋਜ਼ਾ ਮੈਚ ਵਿੱਚ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਲੀਡ ਬਣਾ ਲਈ ਹੈ। ਇੰਗਲੈਂਡ ਵੱਲੋਂ ਛੇ ਵਿਕਟਾਂ ’ਤੇ 268 ਦੌੜਾਂ ਦੇ ਦਿੱਤੇ ਟੀਚੇ ਨੂੰ ਭਾਰਤ ਨੇ 34.3 ਓਵਰਾਂ ਵਿੱਚ ਹਾਸਲ ਕਰ ਲਿਆ। ਆਈਪੀਐੱਲ ਸਟਾਰ ਵੈਭਵ ਸੂਰਿਆਵੰਸ਼ੀ ਨੇ ਆਪਣੀ ਸ਼ਾਨਦਾਰ ਲੈਅ ਬਰਕਰਾਰ ਰੱਖਦਿਆਂ ਰਿਕਾਰਡ ਨੌਂ ਛੱਕਿਆਂ ਤੋਂ ਇਲਾਵਾ ਛੇ ਚੌਕੇ ਵੀ ਜੜੇ। ਉਸ ਨੇ 31 ਗੇਂਦਾਂ ਵਿੱਚ 86 ਦੌੜਾਂ ਬਣਾਈਆਂ। ਇਹ ਅੰਡਰ-19 ਇੱਕ ਰੋਜ਼ਾ ਕ੍ਰਿਕਟ ਵਿੱਚ ਕਿਸੇ ਵੀ ਭਾਰਤੀ ਬੱਲੇਬਾਜ਼ ਦਾ ਸਭ ਤੋਂ ਵੱਧ ਛੱਕਿਆਂ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ ਮਨਦੀਪ ਸਿੰਘ ਨੇ ਅੱਠ ਛੱਕੇ ਜੜੇ ਸਨ। ਭਾਰਤ ਦਾ ਸਕੋਰ 24ਵੇਂ ਓਵਰ ਵਿੱਚ ਛੇ ਵਿਕਟਾਂ ’ਤੇ 199 ਦੌੜਾਂ ਸੀ ਪਰ ਹਰਫਨਮੌਲਾ ਕਨਿਸ਼ਕ ਚੌਹਾਨ ਨੇ 42 ਗੇਂਦਾਂ ’ਤੇ ਨਾਬਾਦ 43 ਦੌੜਾਂ ਬਣਾਈਆਂ ਅਤੇ ਆਰਐੱਸ ਅੰਬਰੀਸ਼ (ਨਾਬਾਦ 31) ਨਾਲ 75 ਦੌੜਾਂ ਦੀ ਸਾਂਝੇਦਾਰੀ ਕੀਤੀ। ਕਨਿਸ਼ਕ ਨੇ ਗੇਂਦਬਾਜ਼ੀ ਕਰਦਿਆਂ ਤਿੰਨ ਵਿਕਟਾਂ ਵੀ ਲਈਆਂ। ਸੂਰਿਆਵੰਸ਼ੀ ਨੇ ਤੀਜੇ ਓਵਰ ਵਿੱਚ ਹੀ ਸਿਬੈਸਟੀਅਨ ਮੋਰਗਨ ਨੂੰ ਦੋ ਛੱਕੇ ਜੜ ਕੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਸਨ। ਇਸ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਥਾਮਸ ਰਿਊ ਨੇ 44 ਗੇਂਦਾਂ ’ਤੇ ਨਾਬਾਦ 76 ਦੌੜਾਂ ਬਣਾਈਆਂ ਸਨ। -ਪੀਟੀਆਈ

Advertisement
Advertisement