ਟਰੈਵਿਸ ਹੈੱਡ ਭਾਰਤ ਖ਼ਿਲਾਫ਼ ਟੀ-20 ਲੜੀ ਤੋਂ ਲਾਂਭੇ
                    ਸਲਾਮੀ ਬੱਲੇਬਾਜ਼ ਟਰੈਵਿਸ ਹੈੱਡ ਨੂੰ ਐਸ਼ੇਜ਼ ਦੀ ਤਿਆਰੀ ਲਈ ਭਾਰਤ ਖ਼ਿਲਾਫ਼ ਬਾਕੀ ਦੋ ਟੀ-20 ਕ੍ਰਿਕਟ ਮੈਚਾਂ ਵਾਸਤੇ ਆਸਟਰੇਲੀਆ ਦੀ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਹੈ। 31 ਸਾਲਾ ਖੱਬੇ ਹੱਥ ਦਾ ਇਹ ਬੱਲੇਬਾਜ਼ 21 ਨਵੰਬਰ ਤੋਂ ਪਰਥ ਵਿੱਚ ਸ਼ੁਰੂ ਹੋਣ...
                
        
        
    
                 Advertisement 
                
 
            
        ਸਲਾਮੀ ਬੱਲੇਬਾਜ਼ ਟਰੈਵਿਸ ਹੈੱਡ ਨੂੰ ਐਸ਼ੇਜ਼ ਦੀ ਤਿਆਰੀ ਲਈ ਭਾਰਤ ਖ਼ਿਲਾਫ਼ ਬਾਕੀ ਦੋ ਟੀ-20 ਕ੍ਰਿਕਟ ਮੈਚਾਂ ਵਾਸਤੇ ਆਸਟਰੇਲੀਆ ਦੀ ਟੀਮ ’ਚੋਂ ਬਾਹਰ ਕਰ ਦਿੱਤਾ ਗਿਆ ਹੈ। 31 ਸਾਲਾ ਖੱਬੇ ਹੱਥ ਦਾ ਇਹ ਬੱਲੇਬਾਜ਼ 21 ਨਵੰਬਰ ਤੋਂ ਪਰਥ ਵਿੱਚ ਸ਼ੁਰੂ ਹੋਣ ਵਾਲੇ ਪਹਿਲੇ ਐਸ਼ੇਜ਼ ਟੈਸਟ ਤੋਂ ਪਹਿਲਾਂ ਲਾਲ ਗੇਂਦ ਦੀ ਕ੍ਰਿਕਟ ਦੀ ਤਿਆਰੀ ਕਰੇਗਾ। ਉਹ ਇੰਗਲੈਂਡ ਖ਼ਿਲਾਫ਼ ਪੰਜ ਟੈਸਟ ਮੈਚਾਂ ਦੀ ਲੜੀ ਦੀ ਤਿਆਰੀ ਨੂੰ ਤਰਜੀਹ ਦੇਣ ਵਾਲਾ ਆਸਟਰੇਲੀਆ ਦਾ ਤੀਜਾ ਖਿਡਾਰੀ ਹੈ। ਇਸ ਤੋਂ ਪਹਿਲਾਂ ਜੋਸ਼ ਹੇਜ਼ਲਵੁੱਡ ਅਤੇ ਸੀਆਨ ਐਬਟ ਵੀ ਭਾਰਤ ਖ਼ਿਲਾਫ਼ ਟੀ-20 ਲੜੀ ਛੱਡ ਚੁੱਕੇ ਹਨ।
                 Advertisement 
                
 
            
        
                 Advertisement 
                
 
            
        