ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਵਿਸ਼ਵ ਕੱਪ ਜਿੱਤਣ ਮਗਰੋਂ ਕ੍ਰਿਕਟ ਖਿਡਾਰਨਾਂ ਦਾ ਵਧਿਆ ਮੁੱਲ

ਆਈ ਸੀ ਸੀ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਮਗਰੋਂ ਮਹਿਲਾਵਾਂ ਦੀ ਭਾਰਤੀ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਦੀ ਕਮਾਈ ਕਈ ਗੁਣਾ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ। ਭਾਰਤੀ ਖਿਡਾਰਨਾਂ ਨੂੰ ਪੈਸਿਆਂ ਦੇ ਗੱਫੇ ਕਮਾਉਣ ਦਾ ਮੌਕਾ ਮਿਲ ਸਕਦਾ ਹੈ। ਇਨ੍ਹਾਂ...
ਸਮਿ੍ਰਤੀ ਮੰਧਾਨਾ, ਜੈਮੀਮਾ ਰੌਡਰਿਗਜ਼ ਤੇ ਸ਼ੈਫਾਲੀ ਵਰਮਾ
Advertisement

ਆਈ ਸੀ ਸੀ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਮਗਰੋਂ ਮਹਿਲਾਵਾਂ ਦੀ ਭਾਰਤੀ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਦੀ ਕਮਾਈ ਕਈ ਗੁਣਾ ਵਧਣ ਦੀ ਉਮੀਦ ਜਤਾਈ ਜਾ ਰਹੀ ਹੈ। ਭਾਰਤੀ ਖਿਡਾਰਨਾਂ ਨੂੰ ਪੈਸਿਆਂ ਦੇ ਗੱਫੇ ਕਮਾਉਣ ਦਾ ਮੌਕਾ ਮਿਲ ਸਕਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਰਤੀ ਖਿਡਾਰਨਾਂ ਦੀਆਂ ਮੈਨੇਜਮੈਂਟ ਟੀਮਾਂ ਨੇ ਖ਼ੁਦ ਕੀਤਾ ਹੈ। ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਜਿਵੇਂ ਕਿ ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ ਤੇ ਜੈਮੀਮਾ ਰੌਡਰਿਗਜ਼ ਨੂੰ ਪਹਿਲਾਂ ਨਾਲੋਂ ਪੰਜਾਹ ਗੁਣਾ ਵੱਧ ਦੇ ਮੁਨਾਫ਼ੇ ਵਾਲੇ ਕਰਾਰ ਨਾਲ ਚੁਣਿਆ ਜਾ ਸਕਦਾ ਹੈ। ਖਿਡਾਰਨਾਂ ਨੂੰ ਆਪਣੇ ਉਤਪਾਦਾਂ ਦਾ ਚਿਹਰਾ ਬਣਾਉਣ ਲਈ ਆਟੋਮੋਬਾਈਲ ਕੰਪਨੀਆਂ ਤੋਂ ਲੈ ਕੇ ਬੈਂਕ ਤੱਕ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਹੋਰ ਕਈ ਵਸਤੂਆਂ ਵਾਲੇ ਉਤਪਾਦਾਂ ਦੇ ਇਸ਼ਤਿਹਾਰਾਂ, ਖ਼ਾਸ ਕਰ ਕੇ ਜੋ ਔਰਤਾਂ ਨਾਲ ਸਬੰਧਤ ਹਨ, ਲਈ ਵੀ ਭਾਰਤੀ ਖਿਡਾਰਨਾਂ ਨੂੰ ਸੱਦਿਆ ਜਾ ਸਕਦਾ ਹੈ। ਜੇ ਐੱਸ ਡਬਲਿਊ ਸਪੋਰਟਸ ਦੇ ਅਧਿਕਾਰੀ ਕਰਨ ਯਾਦਵ ਨੇ ਦੱਸਿਆ ਕਿ ਖਿਡਾਰਨਾਂ ਦੇ ਇਸ਼ਤਿਹਾਰਬਾਜ਼ੀ ਮੁੱਲ ਵਿੱਚ ਦੋ ਤੋਂ ਤਿੰਨ ਗੁਣਾ ਤੱਕ ਦੀ ਤੇਜ਼ੀ ਆਈ ਹੈ।

Advertisement
Advertisement
Show comments