ਆਸਟਰੇਲੀਆ ਤੇ ਇੰਗਲੈਂਡ ਵਿਚਾਲੇ ਦੂਜਾ ਟੈਸਟ ਅੱਜ ਤੋਂ
ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਵੱਕਾਰੀ ਐਸ਼ੇਜ਼ ਲੜੀ 2025-26 ਦਾ ਦੂਜਾ ਟੈਸਟ ਮੈਚ 4 ਤੋਂ 8 ਦਸੰਬਰ ਤੱਕ ਬ੍ਰਿਸਬਨ ਦੇ ਗਾਬਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੁਕਾਬਲਾ ਗੁਲਾਬੀ ਗੇਂਦ (ਪਿੰਕ ਬਾਲ) ਨਾਲ ਖੇਡਿਆ ਜਾਵੇਗਾ। ਪਰਥ ਵਿੱਚ ਖੇਡੇ ਪਹਿਲੇ ਟੈਸਟ ਵਿੱਚ ਜਿੱਤ...
Advertisement
ਆਸਟਰੇਲੀਆ ਅਤੇ ਇੰਗਲੈਂਡ ਵਿਚਾਲੇ ਵੱਕਾਰੀ ਐਸ਼ੇਜ਼ ਲੜੀ 2025-26 ਦਾ ਦੂਜਾ ਟੈਸਟ ਮੈਚ 4 ਤੋਂ 8 ਦਸੰਬਰ ਤੱਕ ਬ੍ਰਿਸਬਨ ਦੇ ਗਾਬਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਹ ਮੁਕਾਬਲਾ ਗੁਲਾਬੀ ਗੇਂਦ (ਪਿੰਕ ਬਾਲ) ਨਾਲ ਖੇਡਿਆ ਜਾਵੇਗਾ। ਪਰਥ ਵਿੱਚ ਖੇਡੇ ਪਹਿਲੇ ਟੈਸਟ ਵਿੱਚ ਜਿੱਤ ਦਰਜ ਕਰ ਕੇ ਮੇਜ਼ਬਾਨ ਟੀਮ ਲੜੀ ਵਿੱਚ 1-0 ਨਾਲ ਅੱਗੇ ਹੈ। ਗਾਬਾ ਦਾ ਮੈਦਾਨ ਆਸਟਰੇਲੀਆ ਲਈ ਹਮੇਸ਼ਾ ਮਜ਼ਬੂਤ ਕਿਲ੍ਹਾ ਰਿਹਾ ਹੈ, ਜਿੱਥੇ ਉਸ ਨੇ ਐਸ਼ੇਜ਼ ਦੇ 33 ਟੈਸਟਾਂ ’ਚੋਂ 19 ਜਿੱਤੇ ਹਨ ਤੇ ਸਿਰਫ਼ 9 ਹਾਰੇ ਹਨ। ਦੂਜੇ ਪਾਸੇ ਇੰਗਲੈਂਡ ਨੂੰ ਇਸ ਮੈਦਾਨ ’ਤੇ ਸਿਰਫ਼ 4 ਵਾਰ ਜਿੱਤ ਮਿਲੀ ਹੈ। ਇੰਗਲੈਂਡ ਦੇ ਕਪਤਾਨ ਬੈੱਨ ਸਟੋਕਸ ਨੇ ਸਪੱਸ਼ਟ ਕੀਤਾ ਹੈ ਕਿ ਪਹਿਲੇ ਮੈਚ ਵਿੱਚ ਹਾਰ ਦੇ ਬਾਵਜੂਦ ਉਹ ਆਪਣੀ ਹਮਲਾਵਰ ਖੇਡ ਨੀਤੀ (ਬੈਜ਼ਬਾਲ) ਜਾਰੀ ਰੱਖਣਗੇ। ਆਸਟਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਕਿਹਾ ਕਿ ਉਸ ਦੀ ਟੀਮ ਹਾਲਾਤ ਅਨੁਸਾਰ ਖੇਡਣ ਦੀ ਰਣਨੀਤੀ ਅਪਣਾਏਗੀ।
Advertisement
Advertisement
