ਬ੍ਰਿੱਜ ਮੁਕਾਬਲੇ ’ਚ ਪੁਰਸ਼ ਟੀਮ ਦਾ ਦੂਜਾ ਸਥਾਨ ਕਾਇਮ
ਹਾਂਗਜ਼ੂ, 29 ਸਤੰਬਰ ਭਾਰਤੀ ਪੁਰਸ਼ ਟੀਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਬ੍ਰਿੱਜ ਮੁਕਾਬਲੇ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦੂਜਾ ਸਥਾਨ ਬਰਕਰਾਰ ਰੱਖਿਆ ਪਰ ਮਹਿਲਾ ਤੇ ਮਿਕਸਡ ਟੀਮ ਚੰਗੀ ਖੇਡ ਨਹੀਂ ਦਿਖਾ ਸਕੀ। ਪੁਰਸ਼ ਟੀਮ 140 ਬੋਰਡ ਖੇਡਣ ਮਗਰੋਂ...
Advertisement
ਹਾਂਗਜ਼ੂ, 29 ਸਤੰਬਰ
ਭਾਰਤੀ ਪੁਰਸ਼ ਟੀਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਬ੍ਰਿੱਜ ਮੁਕਾਬਲੇ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦੂਜਾ ਸਥਾਨ ਬਰਕਰਾਰ ਰੱਖਿਆ ਪਰ ਮਹਿਲਾ ਤੇ ਮਿਕਸਡ ਟੀਮ ਚੰਗੀ ਖੇਡ ਨਹੀਂ ਦਿਖਾ ਸਕੀ। ਪੁਰਸ਼ ਟੀਮ 140 ਬੋਰਡ ਖੇਡਣ ਮਗਰੋਂ 155.09 ਅੰਕਾਂ ਨਾਲ ਦੂਜੇ ਸਥਾਨ ’ਤੇ ਮਜ਼ਬੂਤੀ ਨਾਲ ਕਾਇਮ ਹੈ। ਜਪਾਨ 155.49 ਅੰਕਾਂ ਨਾਲ ਸੂਚੀ ਵਿੱਚ ਸਿਖਰ ’ਤੇ ਚੱਲ ਰਿਹਾ ਹੈ। ਭਾਰਤੀ ਪੁਰਸ਼ ਟੀਮ ਨੇ 1-9 ਰਾਊਂਡ ਰੌਬਨਿ ਗੇੜ ’ਚ ਪਾਕਿਸਤਾਨ ਨੂੰ 20-0 ਨਾਲ ਹਰਾ ਕੇ ਸ਼ੁਰੂਆਤ ਕੀਤੀ। ਇਸ ਮਗਰੋਂ ਟੀਮ ਨੇ ਹਾਂਗਕਾਂਗ ਨੂੰ ਹਰਾਇਆ। ਦੂਜੇ ਪਾਸੇ ਭਾਰਤੀ ਮਹਿਲਾ ਟੀਮ ਦੀ ਸ਼ੁਰੂਆਤ 1-6 ਰਾਊਂਡ ਰੌਬਨਿ ਗੇੜ ’ਚ ਹਾਂਗਕਾਂਗ ਤੋਂ ਮਿਲੀ ਹਾਰ ਨਾਲ ਹੋਈ। ਭਾਰਤੀ ਮਹਿਲਾ ਟੀਮ ਸੱਤਵੇਂ ਸਥਾਨ ਤੋਂ ਉੱਪਰ ਨਹੀਂ ਵੱਧ ਸਕੀ ਜਦਕਿ ਮਿਕਸਡ ਟੀਮ ਪੰਜਵੇਂ ਸਥਾਨ ’ਤੇ ਚੱਲ ਰਹੀ ਹੈ। -ਪੀਟੀਆਈ
Advertisement
Advertisement