ਬੈਡਮਿੰਟਨ ’ਚ ਭਾਰਤੀ ਪੁਰਸ਼ ਟੀਮ ਦਾ ਇਤਿਹਾਸਕ ਤਗ਼ਮਾ ਪੱਕਾ
ਹਾਂਗਜ਼ੂ, 29 ਸਤੰਬਰ ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਕੁਆਰਟਰ ਫਾਈਨਲ ਵਿੱਚ ਨੇਪਾਲ ਨੂੰ 3-0 ਨਾਲ ਹਰਾ ਕੇ 37 ਸਾਲ ਮਗਰੋਂ ਇਤਿਹਾਸਕ ਤਗ਼ਮਾ ਪੱਕਾ ਕੀਤਾ। ਲਕਸ਼ੈ ਸੇਨ ਨੇ ਪ੍ਰਿੰਸ ਦਹਿਲ ਨੂੰ 21-5, 21-8 ਨਾਲ ਹਰਾਇਆ, ਜਦਕਿ...
Advertisement
ਹਾਂਗਜ਼ੂ, 29 ਸਤੰਬਰ
ਭਾਰਤੀ ਪੁਰਸ਼ ਬੈਡਮਿੰਟਨ ਟੀਮ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਦੇ ਕੁਆਰਟਰ ਫਾਈਨਲ ਵਿੱਚ ਨੇਪਾਲ ਨੂੰ 3-0 ਨਾਲ ਹਰਾ ਕੇ 37 ਸਾਲ ਮਗਰੋਂ ਇਤਿਹਾਸਕ ਤਗ਼ਮਾ ਪੱਕਾ ਕੀਤਾ। ਲਕਸ਼ੈ ਸੇਨ ਨੇ ਪ੍ਰਿੰਸ ਦਹਿਲ ਨੂੰ 21-5, 21-8 ਨਾਲ ਹਰਾਇਆ, ਜਦਕਿ ਦੂਜੇ ਮੈਚ ਵਿੱਚ ਕਿਦਾਂਬੀ ਸ੍ਰੀਕਾਂਤ ਨੇ ਸੁਨੀਲ ਜੋਸ਼ੀ ਨੂੰ 21-4, 21-13 ਨਾਲ ਹਰਾਇਆ। ਤੀਜੇ ਮੈਚ ਵਿੱਚ ਮਿਥੁਨ ਮੰਜੂਨਾਥ ਨੇ ਬਿਸ਼ਨੂ ਕਾਟੂਵਾਲ ਤੋਂ 21-2, 21-17 ਨਾਲ ਮੁਕਾਬਲਾ ਜਿੱਤਿਆ। ਭਾਰਤੀ ਪੁਰਸ਼ ਟੀਮ ਸੈਮੀਫਾਈਨਲ ਵਿੱਚ ਇੰਡੋਨੇਸ਼ੀਆ ਤੇ ਕੋਰੀਆ ਦਰਮਿਆਨ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਖੇਡੇਗੀ। ਉਧਰ ਪੀਵੀ ਸਿੰਧੂ ਦੀ ਅਗਵਾਈ ਵਾਲੀ ਮਹਿਲਾ ਟੀਮ ਕੁਆਰਟਰ ਫਾਈਨਲ ਵਿੱਚ ਥਾਈਲੈਂਡ ਤੋਂ 0-3 ਤੋਂ ਹਾਰ ਕੇ ਬਾਹਰ ਹੋ ਗਈ। -ਪੀਟੀਆਈ
Advertisement
Advertisement