ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਰਤ ਤੇ ਸ੍ਰੀਲੰਕਾ ਵਿਚਾਲੇ ਪਹਿਲਾ ਇੱਕ ਰੋਜ਼ਾ ਮੈਚ ਟਾਈ

ਰੋਹਿਤ ਸ਼ਰਮਾ ਦਾ ਨੀਮ ਸੈਂਕੜਾ ਹੋਇਆ ਬੇਕਾਰ
Advertisement
ਕੋਲੰਬੋ, 2 ਅਗਸਤ 

ਭਾਰਤ ਅਤੇ ਸ੍ਰੀਲੰਕਾ ਵਿਚਾਲੇ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ ਦਾ ਅੱਜ ਇੱਥੇ ਖੇਡਿਆ ਗਿਆ ਪਹਿਲਾ ਮੈਚ ਟਾਈ ਰਿਹਾ। ਸ਼ਾਨਦਾਰ ਖੇਡ ਦਿਖਾਉਣ ਬਦਲੇ ਦੁਨਿਥ ਵੈਲਾਲਾਗੇ ਨੂੰ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਸ੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ (56 ਦੌੜਾਂ) ਅਤੇ ਮੱਧਕ੍ਰਮ ਦੇ ਬੱਲੇਬਾਜ਼ ਦੁਨਿਥ ਵੈਲਾਲਾਗੇ (67 ਦੌੜਾਂ) ਦੇ ਨੀਮ ਸੈਂਕੜਿਆਂ ਸਦਕਾ 50 ਓਵਰਾਂ ’ਚ 8 ਵਿਕਟਾਂ ’ਤੇ 230 ਦੌੜਾਂ ਬਣਾਈਆਂ। ਭਾਰਤ ਵੱਲੋਂ ਅਰਸ਼ਦੀਪ ਸਿੰਘ ਅਤੇ ਅਕਸ਼ਰ ਪਟੇਲ ਨੇ ਦੋ-ਦੋ ਵਿਕਟਾਂ ਲਈਆਂ। ਇਸ ਮਗਰੋਂ ਜਿੱਤ ਲਈ 231 ਦੌੜਾਂ ਦੀ ਟੀਚਾ ਹਾਸਲ ਕਰਦਿਆਂ ਭਾਰਤੀ ਟੀਮ 47.5 ਓਵਰਾਂ ’ਚ 230 ਦੌੜਾਂ ’ਤੇ ਹੀ ਆਊਟ ਹੋ ਗਈ। ਕਪਤਾਨ ਰੋਹਿਤ ਸ਼ਰਮਾ ਨੇ 58 ਦੌੜਾਂ ਤੇ ਅਕਸ਼ਰ ਪਟੇਲ ਨੇ 33 ਦੌੜਾਂ ਬਣਾਉਂਦਿਆਂ ਟੀਮ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ ਪਰ ਉਹ ਸਫਲ ਨਾ ਹੋ ਸਕੇ। ਟੀਮ ਵੱਲੋਂ ਵਿਰਾਟ ਕੋਹਲੀ ਨੇ 24, ਕੇਐੱਲ ਰਾਹੁਲ ਨੇ 31, ਸ਼ਿਵਮ ਦੂਬੇ ਨੇ 25 ਅਤੇ ਸ਼੍ਰੇਅਸ ਅਈਅਰ ਨੇ 23 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਵਾਨਿੰਦੂ ਹਸਰੰਗਾ ਤੇ ਚਾਰਿਥ ਅਸਾਲੇਂਕਾ ਨੇ 3-3 ਜਦਕਿ ਦੁਨਿਥ ਵੈਲਾਲਾਗੇ ਨੇ 2 ਵਿਕਟਾਂ ਹਾਸਲ ਕੀਤੀਆਂ। ਲੜੀ ਦਾ ਦੂਜਾ ਮੈਚ 4 ਅਗਸਤ ਨੂੰ ਖੇਡਿਆ ਜਾਵੇਗਾ। -ਪੀਟੀਆਈ

Advertisement

 

Advertisement
Show comments