ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

IPL ਇੰਡੀਅਨ ਪ੍ਰੀਮੀਅਰ ਲੀਗ ਦਾ ਮੌਜੂਦਾ ਐਡੀਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ

IPL suspended indefinitely as India-Pakistan military tensions soar
Advertisement

ਨਵੀਂ ਦਿੱਲੀ, 9 ਮਈ

ਭਾਰਤ ਤੇ ਪਾਕਿਸਤਾਨ ਵਿਚ ਜਾਰੀ ਫੌਜੀ ਟਕਰਾਅ ਦਰਮਿਆਨ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੌਜੂਦਾ ਐਡੀਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਦਿੱੱਤਾ ਗਿਆ ਹੈ।

Advertisement

ਵੀਰਵਾਰ ਰਾਤੀਂ ਜੰਮੂ ਤੇ ਪਠਾਨਕੋਟ ਵਿੱਚ ਹਵਾਈ ਹਮਲੇ ਦੀਆਂ ਚੇਤਾਵਨੀਆਂ ਤੋਂ ਬਾਅਦ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਚੱਲ ਰਿਹਾ ਮੈਚ ਅੱਧ ਵਿਚਾਲੇ ਰੋਕ ਕੇ ਰੱਦ ਕੀਤੇ ਜਾਣ ਮਗਰੋਂ ਆਈਪੀਐੱਲ ਦੇ ਮੌਜੂਦਾ ਐਡੀਸ਼ਨ ਦੇ ਭਵਿੱਖ ਉੱਤੇ ਬੇਯਕੀਨੀ ਦੇ ਬੱਦਲ ਛਾ ਗਏ ਸਨ।

ਬੀਸੀਸੀਆਈ ਅਧਿਕਾਰੀ ਨੇ ਹਾਈ ਪ੍ਰੋਫਾਈਲ ਲੀਗ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕੀਤੇ ਜਾਣ ਦੀ ਪੁਸ਼ਟੀ ਕਰਦਿਆਂ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਦੇਸ਼ ਵਿਚ ਜੰਗ ਲੱਗੀ ਹੋਣ ਦੇ ਬਾਵਜੂਦ ਕ੍ਰਿਕਟ ਚੱਲਦਾ ਰਹੇ, ਇਹ ਚੰਗਾ ਨਹੀਂ ਲੱਗਦਾ।’’ ਉਂਝ ਇਹ ਲੀਗ ਅਧਿਕਾਰਤ ਤੌਰ ’ਤੇ 25 ਮਈ ਨੂੰ ਕੋਲਕਾਤਾ ਵਿੱਚ ਖਤਮ ਹੋਣੀ ਸੀ। ਧਰਮਸ਼ਾਲਾ ਵਾਲਾ ਮੈਚ ਵੀਰਵਾਰ ਰਾਤੀਂ ਅੱਧ ਵਿਚਾਲੇ ਰੋਕੇ ਜਾਣ ਮਗਰੋਂ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਦੇ ਖਿਡਾਰੀਆਂ ਨੂੰ ਸੜਕੀ ਰਸਤੇ ਧਰਮਸ਼ਾਲਾ ਤੋਂ ਦਿੱਲੀ ਲਿਆਂਦਾ ਜਾ ਰਿਹਾ ਹੈ।

ਸ਼ੁੱਕਰਵਾਰ ਨੂੰ ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੇਂਜਰਜ਼ ਬੰਗਲੁਰੂ ਵਿਚਕਾਰ ਲਖਨਊ ਵਿੱਚ ਮੈਚ ਖੇਡਿਆ ਜਾਣਾ ਸੀ, ਜੋ ਹੁਣ ਮੁਅੱਤਲ ਹੈ। ਮੁਅੱਤਲੀ ਦੇ ਸਮੇਂ ਆਈਪੀਐੱਲ ਦੇ 12 ਲੀਗ ਮੈਚ ਅਤੇ ਚਾਰ ਨਾਕਆਊਟ ਮੈਚ ਖੇਡੇ ਜਾਣੇ ਬਾਕੀ ਸਨ, ਜਿਨ੍ਹਾਂ ਵਿੱਚ ਕੋਲਕਾਤਾ ਵਿੱਚ ਖੇਡਿਆ ਜਾਣ ਵਾਲਾ ਫਾਈਨਲ ਵੀ ਸ਼ਾਮਲ ਸੀ। -ਪੀਟੀਆਈ

Advertisement
Tags :
IPLIPL suspended indefinitely