ਟੈਨਿਸ: ਪੋਪੀਰਿਨ ਨੂੰ ਹਰਾ ਕੇ ਜ਼ਵੇਰੇਵ ਸੈਮੀਫਾਈਨਲ ’ਚ
ਸਿਖਰਲਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਅਲੈਗਜ਼ੈਂਡਰ ਜ਼ਵੇਰੇਵ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ 18ਵਾਂ ਦਰਜਾ ਪ੍ਰਾਪਤ ਆਸਟਰੇਲੀਆ ਦੇ ਅਲੈਕਸੀ ਪੋਪੀਰਿਨ ਨੂੰ ਹਰਾ ਕੇ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਜਰਮਨ ਖਿਡਾਰੀ...
Advertisement
ਸਿਖਰਲਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਅਲੈਗਜ਼ੈਂਡਰ ਜ਼ਵੇਰੇਵ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ 18ਵਾਂ ਦਰਜਾ ਪ੍ਰਾਪਤ ਆਸਟਰੇਲੀਆ ਦੇ ਅਲੈਕਸੀ ਪੋਪੀਰਿਨ ਨੂੰ ਹਰਾ ਕੇ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਜਰਮਨ ਖਿਡਾਰੀ ਅਤੇ 2017 ਦੇ ਚੈਂਪੀਅਨ ਜ਼ਵੇਰੇਵ ਨੇ ਪਿਛਲੀ ਵਾਰ ਦੇ ਜੇਤੂ ਪੋਪੀਰਿਨ ਨੂੰ 6-7 (8), 6-4, 6-3 ਨਾਲ ਹਰਾਇਆ। ਸੈਮੀਫਾਈਨਲ ਵਿੱਚ ਉਸ ਦਾ ਸਾਹਮਣਾ ਰੂਸ ਦੇ ਕਾਰੇਨ ਖਾਚਾਨੋਵ ਜਾਂ ਅਮਰੀਕਾ ਦੇ ਐਲੇਕਸ ਮਿਸ਼ੇਲਸਨ ਨਾਲ ਹੋਵੇਗਾ। ਦੁਨੀਆ ਦਾ ਤੀਜੇ ਨੰਬਰ ਦਾ ਖਿਡਾਰੀ ਜ਼ਵੇਰੇਵ 75ਵੀਂ ਵਾਰ ਏਟੀਪੀ ਟੂਰ ਦੇ ਸੈਮੀਫਾਈਨਲ ਵਿੱਚ ਪਹੁੰਚਿਆ ਹੈ। ਉਹ ਆਪਣੇ ਕੁੱਲ 25ਵੇਂ ਅਤੇ ਏਟੀਪੀ 1000 ਮਾਸਟਰਜ਼ ਟੂਰਨਾਮੈਂਟ ਵਿੱਚ ਅੱਠਵੇਂ ਖਿਤਾਬ ਦੀ ਭਾਲ ਵਿੱਚ ਹੈ।
Advertisement
Advertisement