ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟੈਨਿਸ: ਵਿਕਟੋਰੀਆ ਨੇ ਗੌਫ ਨੂੰ ਹਰਾਇਆ

ਨੈਸ਼ਨਲ ਬੈਂਕ ਓਪਨ ਦੇ ਕੁਆਰਟਰ ਫਾਈਨਲ ਵਿੱਚ 6-1, 6-4 ਨਾਲ ਹਰਾਇਆ
ਮੈਚ ਦੌਰਾਨ ਸ਼ਾਟ ਮੋੜਦੀ ਹੋਈ ਕੈਨੇਡਾ ਦੀ ਵਿਕਟੋਰੀਆ ਐਮਬੋਕੋ। -ਫੋਟੋ: ਰਾਇਟਰਜ਼
Advertisement

ਕੈਨੇਡਾ ਦੀ ਵਿਕਟੋਰੀਆ ਐਮਬੋਕੋ ਨੇ ਇੱਥੇ ਨੈਸ਼ਨਲ ਬੈਂਕ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਸਿਖਰਲਾ ਦਰਜਾ ਪ੍ਰਾਪਤ ਕੋਕੋ ਗੌਫ ਨੂੰ ਹਰਾ ਕੇ ਅਗਲੇ ਗੇੜ ਵਿੱਚ ਜਗ੍ਹਾ ਬਣਾ ਲਈ ਹੈ।

ਵਿਸ਼ਵ ਦੀ 85ਵੀਂ ਨੰਬਰ ਦੀ ਖਿਡਾਰਨ 18 ਸਾਲਾ ਐਮਬੋਕੋ ਨੇ ਗੌਫ ਨੂੰ ਇੱਕ ਘੰਟੇ ਅਤੇ 22 ਮਿੰਟਾਂ ਵਿੱਚ 6-1, 6-4 ਨਾਲ ਹਰਾਇਆ। ਫਰੈਂਚ ਓਪਨ ਜਿੱਤਣ ਤੋਂ ਬਾਅਦ ਗੌਫ ਦੀ ਇਹ ਪੰਜ ਮੈਚਾਂ ’ਚ ਤੀਜੀ ਹਾਰ ਹੈ। ਫਰੈਂਚ ਓਪਨ ਦਾ ਖਿਤਾਬ ਜਿੱਤਣ ਤੋਂ ਬਾਅਦ ਉਸ ਨੂੰ ਬਰਲਿਨ ਅਤੇ ਵਿੰਬਲਡਨ ਵਿੱਚ ਪਹਿਲੇ ਗੇੜ ’ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼ਨਿਚਰਵਾਰ ਨੂੰ ਖੇਡੇ ਗਏ ਮੈਚ ਵਿੱਚ ਗੌਫ ਨੇ ਪੰਜ ਡਬਲ ਫਾਲਟ ਕੀਤੇ। ਉਸ ਨੇ ਡੈਨੀਅਲ ਕੋਲਿਨਜ਼ ਖ਼ਿਲਾਫ਼ ਆਪਣੇ ਪਹਿਲੇ ਮੈਚ ਵਿੱਚ 23 ਡਬਲ ਫਾਲਟ ਕੀਤੇ ਸਨ।

Advertisement

ਮੁਕਾਬਲਾ ਜਿੱਤਣ ਮਗਰੋਂ ਐਮਬੋਕੋ ਨੇ ਦਰਸ਼ਕਾਂ ਨੂੰ ਕਿਹਾ, ‘ਤੁਹਾਡਾ ਸਮਰਥਨ ਸ਼ਾਨਦਾਰ ਰਿਹਾ। ਮੈਂ ਅੱਜ ਦੀ ਜਿੱਤ ਤੋਂ ਬਹੁਤ ਖੁਸ਼ ਹਾਂ। ਇਹ ਸ਼ਾਨਦਾਰ ਹੈ। ਮੈਂ ਚੈਂਪੀਅਨ ਖਿਡਾਰਨ ਨੂੰ ਹਰਾ ਕੇ ਬਹੁਤ ਖੁਸ਼ ਹਾਂ।’ ਮਈ ਵਿੱਚ ਗੌਫ ਨੇ ਰੋਮ ’ਚ ਐਮਬੋਕੋ ਖ਼ਿਲਾਫ਼ ਪੱਛੜਨ ਮਗਰੋਂ ਵਾਪਸੀ ਕਰਦਿਆਂ 3-6, 6-2, 6-1 ਨਾਲ ਜਿੱਤ ਹਾਸਲ ਕੀਤੀ ਸੀ। ਹੋਰ ਮੈਚਾਂ ਵਿੱਚ ਯੂਕਰੇਨ ਦੀ ਮਾਰਟਾ ਕੋਸਟਯੁਕ ਨੇ ਅਮਰੀਕਾ ਦੀ ਮੈਕਕਾਰਟਨੀ ਕੇਸਲਰ ਨੂੰ 5-7, 6-3, 6-3 ਨਾਲ, ਜਦਕਿ ਨੌਵਾਂ ਦਰਜਾ ਪ੍ਰਾਪਤ ਕਜ਼ਾਖਸਤਾਨ ਦੀ ਏਲੇਨਾ ਰਾਇਬਾਕੀਨਾ ਨੇ ਯੂਕਰੇਨ ਦੀ ਡਾਇਨਾ ਯਸਤਰੇਮਸਕਾ ਨੂੰ 5-7, 6-2, 7-5 ਨਾਲ ਹਰਾਇਆ।

Advertisement