ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟੈਨਿਸ: ਸਵਿਆਤੇਕ ਨੂੰ ਹਰਾ ਕੇ ਟੌਸਨ ਕੁਆਰਟਰ ਫਾਈਨਲ ’ਚ

ਡੈਨਮਾਰਕ ਦੀ ਕਲਾਰਾ ਟੌਸਨ ਨੇ ਦੂਜਾ ਦਰਜਾ ਪ੍ਰਾਪਤ ਵਿੰਬਲਡਨ ਚੈਂਪੀਅਨ ਪੋਲੈਂਡ ਦੀ ਇਗਾ ਸਵਿਆਤੇਕ ਨੂੰ 7-6, 6-3 ਨਾਲ ਹਰਾ ਕੇ ਨੈਸ਼ਨਲ ਬੈਂਕ ਓਪਨ ਟੈਨਿਸ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਤਰ੍ਹਾਂ ਛੇ ਫੁੱਟ ਲੰਬੀ ਟੌਸਨ ਨੇ ਸਵਿਆਤੇਕ...
Advertisement

ਡੈਨਮਾਰਕ ਦੀ ਕਲਾਰਾ ਟੌਸਨ ਨੇ ਦੂਜਾ ਦਰਜਾ ਪ੍ਰਾਪਤ ਵਿੰਬਲਡਨ ਚੈਂਪੀਅਨ ਪੋਲੈਂਡ ਦੀ ਇਗਾ ਸਵਿਆਤੇਕ ਨੂੰ 7-6, 6-3 ਨਾਲ ਹਰਾ ਕੇ ਨੈਸ਼ਨਲ ਬੈਂਕ ਓਪਨ ਟੈਨਿਸ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਸ ਤਰ੍ਹਾਂ ਛੇ ਫੁੱਟ ਲੰਬੀ ਟੌਸਨ ਨੇ ਸਵਿਆਤੇਕ ਤੋਂ ਵਿੰਬਲਡਨ ਵਿੱਚ ਮਿਲੀ ਆਪਣੀ ਹਾਰ ਦਾ ਬਦਲਾ ਵੀ ਲੈ ਲਿਆ। ਹੁਣ ਉਸ ਦਾ ਸਾਹਮਣਾ ਅਮਰੀਕਾ ਦੀ ਮੈਡੀਸਨ ਕੀਜ਼ ਨਾਲ ਹੋਵੇਗਾ, ਜਿਸ ਨੇ ਚੈੱਕ ਗਣਰਾਜ ਦੀ 11ਵੀਂ ਦਰਜਾ ਪ੍ਰਾਪਤ ਕੈਰੋਲੀਨਾ ਮੁਚੋਵਾ ਨੂੰ 4-6, 6-3, 7-5 ਨਾਲ ਹਰਾਇਆ। ਟੌਸਨ ਨੇ ਜਨਵਰੀ ਵਿੱਚ ਨਿਊਜ਼ੀਲੈਂਡ ਵਿੱਚ ਆਪਣਾ ਇਕਲੌਤਾ ਟੂਰ ਖਿਤਾਬ ਜਿੱਤਿਆ ਸੀ। ਜਪਾਨ ਦੀ ਨਾਓਮੀ ਓਸਾਕਾ ਵੀ ਲਾਤਵੀਆ ਦੀ ਅਨਾਸਤਾਸੀਆ ਸੇਵਾਸਤੋਵਾ ਨੂੰ 6-1, 6-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ।

Advertisement
Advertisement