ਟੈਨਿਸ: ਜੈਸਿਕਾ ਨੂੰ ਹਰਾ ਕੇ ਸੇਵਾਸਤੋਵਾ ਨੈਸ਼ਨਲ ਬੈਂਕ ਓਪਨ ਦੇ ਅਗਲੇ ਗੇੜ ’ਚ
ਦੋ ਵਾਰ ਦੀ ਚੈਂਪੀਅਨ ਜੈਸਿਕਾ ਪੇਗੁਲਾ ਨੈਸ਼ਨਲ ਬੈਂਕ ਓਪਨ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਅਨਾਸਤਾਸੀਆ ਸੇਵਾਸਤੋਵਾ ਤੋਂ 6-3, 4-6, 1-6 ਨਾਲ ਹਾਰ ਗਈ। ਲਾਤਵੀਆ ਦੀ 35 ਸਾਲਾ ਸੇਵਾਸਤੋਵਾ 2018 ਵਿੱਚ 11ਵੇਂ ਦਰਜੇ ’ਤੇ ਸੀ ਪਰ ਹੁਣ 386ਵੇਂ ਸਥਾਨ ’ਤੇ ਖਿਸਕ...
Advertisement
ਦੋ ਵਾਰ ਦੀ ਚੈਂਪੀਅਨ ਜੈਸਿਕਾ ਪੇਗੁਲਾ ਨੈਸ਼ਨਲ ਬੈਂਕ ਓਪਨ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਅਨਾਸਤਾਸੀਆ ਸੇਵਾਸਤੋਵਾ ਤੋਂ 6-3, 4-6, 1-6 ਨਾਲ ਹਾਰ ਗਈ। ਲਾਤਵੀਆ ਦੀ 35 ਸਾਲਾ ਸੇਵਾਸਤੋਵਾ 2018 ਵਿੱਚ 11ਵੇਂ ਦਰਜੇ ’ਤੇ ਸੀ ਪਰ ਹੁਣ 386ਵੇਂ ਸਥਾਨ ’ਤੇ ਖਿਸਕ ਗਈ ਹੈ। ਹੁਣ ਉਸ ਦਾ ਸਾਹਮਣਾ ਜਪਾਨ ਦੀ ਨਾਓਮੀ ਓਸਾਕਾ ਨਾਲ ਹੋਵੇਗਾ, ਜਿਸ ਨੇ ਲਾਤਵੀਆ ਦੀ ਇੱਕ ਹੋਰ ਖਿਡਾਰਨ ਯੇਲੇਨਾ ਓਸਟਾਪੇਂਕੋ ਨੂੰ 6-2, 6-4 ਨਾਲ ਹਰਾਇਆ। ਹੋਰ ਮੈਚਾਂ ਵਿੱਚ ਵਿੰਬਲਡਨ ਚੈਂਪੀਅਨ ਪੋਲੈਂਡ ਦੀ ਇਗਾ ਸਵਿਆਤੇਕ ਨੇ ਜਰਮਨੀ ਦੀ ਈਵਾ ਲਿਸ ਨੂੰ 6-2, 6-2 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਡੈਨਮਾਰਕ ਦੀ ਕਲਾਰਾ ਟੌਸਨ ਨਾਲ ਹੋਵੇਗਾ, ਜਿਸ ਨੇ ਯੂਕਰੇਨ ਦੀ ਯੂਲੀਆ ਐੱਸ ਨੂੰ 6-3, 6-0 ਨਾਲ ਹਰਾਇਆ। ਇਸੇ ਤਰ੍ਹਾਂ ਅਮਰੀਕਾ ਦੀ ਅਮਾਂਡਾ ਅਨੀਸਿਮੋਵਾ ਨੇ ਇੰਗਲੈਂਡ ਦੀ ਐਮਾ ਆਰ ਨੂੰ ਹਰਾਇਆ।
Advertisement
Advertisement