ਟੈਨਿਸ: ਅਜ਼ਾਰੇਂਕਾ ਦੁਬਈ ਚੈਂਪੀਅਨਸ਼ਿਪ ਦੇ ਦੂਜੇ ਗੇੜ ਵਿੱਚ
ਉਧਰ ਦੋ ਦਿਨ ਪਹਿਲਾਂ ਦੋਹਾ ਵਿੱਚ ਕਤਰ ਓਪਨ ਦਾ ਖਿਤਾਬ ਜਿੱਤਣ ਵਾਲੀ ਅਮਾਂਡਾ ਅਨੀਸਿਮੋਵਾ ਪਹਿਲੇ ਗੇੜ ਵਿੱਚ ਅਮਰੀਕਾ ਦੀ ਹੀ ਮੈਕਾਰਟਨੀ ਕੈਸਲਰ ਹੱਥੋਂ 2-6, 3-6 ਨਾਲ ਹਾਰ ਗਈ। 11ਵੀਂ ਦਰਜਾ ਪ੍ਰਾਪਤ ਡਾਇਨਾ ਸ਼ਨਾਇਡਰ ਨੇ ਮੈਗਡਾਲੀਨਾ ਫਰੇਚ ਨੂੰ 6-2, 6-2 ਨਾਲ ਹਰਾਇਆ, ਜਦਕਿ 12ਵਾਂ ਦਰਜਾ ਪ੍ਰਾਪਤ ਮੀਰਾ ਆਂਦਰੀਵਾ ਨੇ ਏਲੀਨਾ ਅਵਾਨੇਸਯਾਨ ਨੂੰ 6-2, 6-1 ਨਾਲ ਮਾਤ ਦਿੱਤੀ। ਹੁਣ ਉਸ ਦਾ ਸਾਹਮਣਾ 2023 ਦੀ ਵਿੰਬਲਡਨ ਚੈਂਪੀਅਨ ਮਾਰਕੇਟਾ ਵੋਂਡ੍ਰੋਸੋਵਾ ਨਾਲ ਹੋਵੇਗਾ। -ਏਪੀ
ਅਲਕਰਾਜ਼ ਕਤਰ ਓਪਨ ਦੇ ਆਖਰੀ 16 ’ਚ ਪਹੁੰਚਿਆ
ਦੋਹਾ: ਸਿਖਰਲਾ ਦਰਜਾ ਪ੍ਰਾਪਤ ਸਪੇਨ ਦੇ ਕਾਰਲੋਸ ਅਲਕਰਾਜ਼ ਨੇ ਕ੍ਰੋਏਸ਼ੀਆ ਦੇ ਤਜਰਬੇਕਾਰ ਮਾਰਿਨ ਸਿਲਿਚ ਨੂੰ 6-4, 6-4 ਨਾਲ ਹਰਾ ਕੇ ਕਤਰ ਓਪਨ ਟੈਨਿਸ ਦੇ ਆਖਰੀ 16 ਵਿੱਚ ਜਗ੍ਹਾ ਬਣਾ ਲਈ ਹੈ।
ਯੂਐਸ ਓਪਨ 2014 ਦਾ ਚੈਂਪੀਅਨ 36 ਸਾਲਾ ਸਿਲਿਚ ਗੋਡੇ ਦੀ ਸੱਟ ਤੋਂ ਉਭਰਨ ਤੋਂ ਬਾਅਦ ਸੀਜ਼ਨ ਦਾ ਆਪਣਾ ਪਹਿਲਾ ਮੈਚ ਖੇਡ ਰਿਹਾ ਸੀ। ਉਹ ਵਿਸ਼ਵ ਰੈਂਕਿੰਗ ਵਿੱਚ ਵੀ 192ਵੇਂ ਸਥਾਨ ’ਤੇ ਖਿਸਕ ਗਿਆ ਹੈ। ਹੁਣ ਅਲਕਾਰਾਜ਼ ਦਾ ਸਾਹਮਣਾ ਚੀਨ ਦੇ ਜ਼ਾਂਗ ਜ਼ੀਜ਼ੇਨ ਜਾਂ ਇਟਲੀ ਦੇ ਲੂਕਾ ਨਾਰਡੀ ਨਾਲ ਹੋਵੇਗਾ। ਇਸ ਤੋਂ ਪਹਿਲਾਂ ਸੱਤਵਾਂ ਦਰਜਾ ਪ੍ਰਾਪਤ ਗ੍ਰਿਗੋਰ ਦਿਮਿਤਰੋਵ ਨੂੰ ਜਿਰੀ ਲੇਹੇਕਾ ਨੇ 6-4, 6-4 ਨਾਲ ਹਰਾਇਆ। -ਏਪੀ