ਟੈਨਿਸ: ਮਿਆਮੀ ’ਚ ਅਲਕਰਾਜ਼ ਦੀ ਝੰਡੀ
ਸਪੇਨ ਦੇ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ ਨੇ ਮਿਆਮੀ ਇਨਵੀਟੇਸ਼ਨਲ ਟੈਨਿਸ ਟੂਰਨਾਮੈਂਟ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੋੋਹ ਲਿਆ। ਬ੍ਰਾਜ਼ੀਲ ਦੀ ਜੋਆਓ ਫੋਂਸੇਕਾ, ਅਮਰੀਕੀ ਮਹਿਲਾ ਅਮਾਂਡਾ ਅਨੀਸਿਮੋਵਾ ਅਤੇ ਜੈਸਿਕਾ ਪੇਗੁਲਾ ਨੇ ਵੀ ਟੂਰਨਾਮੈਂਟ ਵਿੱਚ ਹਿੱਸਾ ਲਿਆ। ਅਲਕਰਾਜ਼ ਨੇ ਸਿੰਗਲ...
Advertisement
ਸਪੇਨ ਦੇ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ ਨੇ ਮਿਆਮੀ ਇਨਵੀਟੇਸ਼ਨਲ ਟੈਨਿਸ ਟੂਰਨਾਮੈਂਟ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਮੋੋਹ ਲਿਆ। ਬ੍ਰਾਜ਼ੀਲ ਦੀ ਜੋਆਓ ਫੋਂਸੇਕਾ, ਅਮਰੀਕੀ ਮਹਿਲਾ ਅਮਾਂਡਾ ਅਨੀਸਿਮੋਵਾ ਅਤੇ ਜੈਸਿਕਾ ਪੇਗੁਲਾ ਨੇ ਵੀ ਟੂਰਨਾਮੈਂਟ ਵਿੱਚ ਹਿੱਸਾ ਲਿਆ। ਅਲਕਰਾਜ਼ ਨੇ ਸਿੰਗਲ ਮੈਚ ਵਿੱਚ ਫੋਂਸੇਕਾ ਨੂੰ 7-5, 2-6 ਤੇ 10-8 ਨਾਲ ਹਰਾਇਆ। ਦੋਵੇਂ ਖਿਡਾਰੀ ਪਹਿਲੀ ਵਾਰ ਇੱਕ-ਦੂਜੇ ਦੇ ਸਾਹਮਣੇ ਸਨ। ਇਸ ਤੋਂ ਪਹਿਲਾਂ ਅਨੀਸਿਮੋਵਾ ਨੇ ਪੇਗੁਲਾ ਨੂੰ 6-2 ਤੇ 7-5 ਨਾਲ ਹਰਾਇਆ। ਮਿਕਸਡ ਡਬਲਜ਼ ਦੇ ਮੁਕਾਬਲੇ ਵਿੱਚ ਅਲਕਰਾਜ਼ ਤੇ ਪੇਗੁਲਾ ਨੇ ਅਨੀਸਿਮੋਵਾ ਤੇ ਫੋਂਸੇਕਾ ਨੂੰ ਹਰਾਇਆ। ਅਲਕਰਾਜ਼ ਨੇ ਮੈਚ ਤੋਂ ਪਹਿਲਾਂ ਕਿਹਾ, “ਉਮੀਦ ਹੈ ਦਰਸ਼ਕ ਸਾਡੇ ਮੁਕਾਬਲਿਆਂ ਦਾ ਆਨੰਦ ਮਾਣਨਗੇ।’’
Advertisement
Advertisement
