ਵਿਸ਼ਵ ਜੂਨੀਅਰ ਬਿਲੀਅਰਡਜ਼ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗੀ ਭਾਰਤੀ ਮੂਲ ਦੀ ਤਨਵੀ
ਵਾਸ਼ਿੰਗਟਨ, 8 ਅਕਤੂਬਰ ਭਾਰਤੀ ਮੂਲ ਦੀ ਨੌਂ ਸਾਲਾ ਬਿਲੀਅਰਡਸ ਖਿਡਾਰਨ ਤਨਵੀ ਵੈਲਮ ਨੇ ਇਸ ਮਹੀਨੇ ਦੇ ਅਖੀਰ ਵਿੱਚ ਆਸਟਰੀਆ ’ਚ ਹੋਣ ਵਾਲੀ ਵੱਕਾਰੀ ਪ੍ਰੀਡੇਟਰ ਡਬਲਿਊਪੀਏ ਵਿਸ਼ਵ 10 ਬਾਲ ਜੂਨੀਅਰ ਚੈਂਪੀਅਨਸ਼ਿਪ ਵਿੱਚ ਜਗ੍ਹਾ ਪੱਕੀ ਕੀਤੀ ਹੈ। ਆਸਟਰੀਆ ਵਿੱਚ 19 ਤੋਂ 22...
Advertisement
ਵਾਸ਼ਿੰਗਟਨ, 8 ਅਕਤੂਬਰ
ਭਾਰਤੀ ਮੂਲ ਦੀ ਨੌਂ ਸਾਲਾ ਬਿਲੀਅਰਡਸ ਖਿਡਾਰਨ ਤਨਵੀ ਵੈਲਮ ਨੇ ਇਸ ਮਹੀਨੇ ਦੇ ਅਖੀਰ ਵਿੱਚ ਆਸਟਰੀਆ ’ਚ ਹੋਣ ਵਾਲੀ ਵੱਕਾਰੀ ਪ੍ਰੀਡੇਟਰ ਡਬਲਿਊਪੀਏ ਵਿਸ਼ਵ 10 ਬਾਲ ਜੂਨੀਅਰ ਚੈਂਪੀਅਨਸ਼ਿਪ ਵਿੱਚ ਜਗ੍ਹਾ ਪੱਕੀ ਕੀਤੀ ਹੈ। ਆਸਟਰੀਆ ਵਿੱਚ 19 ਤੋਂ 22 ਅਕਤੂਬਰ ਤੱਕ ਹੋਣ ਵਾਲੀ ਇਸ ਵੱਕਾਰੀ ਚੈਂਪੀਅਨਸ਼ਿਪ ਵਿੱਚ 10 ਬਾਲਾਂ ਦਾ ਇੱਕ ਚੁਣੌਤੀਪੂਰਨ ਫਾਰਮੈਟ ਹੋਵੇਗਾ, ਜਿਸ ਵਿੱਚ 7 ਮੈਚ ਖੇਡੇ ਜਾਣਗੇ। ਇਸ ਵਿੱਚ ਵਿੱਚ ਤਨਵੀ ਭਾਰਤ ਦੀ ਨੁਮਾਇੰਦਗੀ ਕਰੇਗੀ। ਹੈਦਰਾਬਾਦ ਨਾਲ ਸਬੰਧਤ ਤਨਵੀ ਵਾਸ਼ਿੰਗਟਨ ਡੀਸੀ ਦੇ ਬੇਥੇਸਡਾ ਵਿੱਚ ਰਹਿੰਦੀ ਹੈ। ਉਸ ਨੇ ਹਾਲ ਹੀ ਵਿੱਚ ਪ੍ਰੀਡੇਟਰ ਵਿਸ਼ਵ ਜੂਨੀਅਰ 9 ਬਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੀ ਸਭ ਤੋਂ ਘੱਟ ਉਮਰ ਦੀ ਖਿਡਾਰਨ ਬਣ ਕੇ ਇਤਿਹਾਸ ਸਿਰਜਿਆ ਹੈ। -ਪੀਟੀਆਈ
Advertisement
Advertisement