ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਿਸ਼ਾਨੇਬਾਜ਼ੀ ’ਚ ਤਨਵੀਰ ਤੇ ਸੁਰਵੀਨ ਅੱਵਲ

ਮੁਹਾਲੀ ’ਚ ਰਾਜ ਪੱਧਰੀ ਮੁਕਾਬਲੇ ’ਚੋਂ ਜੇਤੂ ਖਿਡਾਰੀ ਕੌਮੀ ਖੇਡਾਂ ਵਿੱਚ ਲੈਣਗੇ ਹਿੱਸਾ
ਜੇਤੂ ਨਿਸ਼ਾਨੇਬਾਜ਼ਾਂ ਦਾ ਸਨਮਾਨ ਕਰਦੇ ਹੋਏ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ।
Advertisement

ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ 69ਵੀਆਂ ਰਾਜ ਪੱਧਰੀ ਸਕੂਲ ਖੇਡਾਂ ਤਹਿਤ ਚੱਲ ਰਹੇ ਨਿਸ਼ਾਨੇਬਾਜ਼ੀ ਦੇ ਮੁਕਾਬਲੇ ਅੱਜ ਮੁਹਾਲੀ ਦੇ ਫੇਜ਼-6 ਸਥਿਤ ਸ਼ੂਟਿੰਗ ਰੇਂਜ ’ਚ ਸਮਾਪਤ ਹੋ ਗਏ। ਜੇਤੂ ਨਿਸ਼ਾਨੇਬਾਜ਼ ਹੁਣ ਭੁਪਾਲ ਅਤੇ ਇੰਦੌਰ ਵਿੱਚ ਹੋਣ ਵਾਲੀਆਂ ਕੌਮੀ ਪੱਧਰ ਦੀਆਂ ਸਕੂਲ ਖੇਡਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ।

ਓਪਨ ਸਾਈਟ ਏਅਰ ਰਾਈਫਲ ਦੇ ਅੰਡਰ-14 ਲੜਕਿਆਂ ਦੇ ਵਰਗ ਵਿੱਚ ਤਨਵੀਰ ਸਿੰਘ ਝੱਲੀਆਂ ਕਲਾਂ (ਰੂਪਨਗਰ) ਨੇ ਪਹਿਲਾ, ਅਸ਼ਵਜੀਤ ਸਿੰਘ (ਰੂਪਨਗਰ) ਨੇ ਦੂਜਾ ਅਤੇ ਫ਼ਤਹਿਵੀਰ ਸਿੰਘ (ਸੰਗਰੂਰ) ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਵਰਗ ਦੇ ਲੜਕੀਆਂ ਦੇ ਮੁਕਾਬਲੇ ਵਿੱਚ ਸੁਰਵੀਨ ਰਾਜਪੂਤ (ਸੰਗਰੂਰ) ਨੇ ਪਹਿਲਾ, ਖੁਸ਼ਨੂਰ ਕੌਰ (ਮਾਨਸਾ) ਨੇ ਦੂਜਾ ਅਤੇ ਜਸਕੀਰਤ ਕੌਰ ਝੱਲੀਆਂ ਕਲਾਂ (ਰੂਪਨਗਰ) ਨੇ ਤੀਜਾ ਸਥਾਨ ਹਾਸਲ ਕਰ ਕੇ ਲੋਹਾ ਮਨਵਾਇਆ।

Advertisement

ਅੰਡਰ-17 ਵਰਗ ਦੇ ਲੜਕਿਆਂ ਦੇ ਮੁਕਾਬਲੇ ਵਿੱਚ ਅੰਸ਼ਦੀਪ ਸਿੰਘ (ਰੂਪਨਗਰ) ਨੇ ਪਹਿਲਾ, ਹਰਵੀਰ ਸਿੰਘ (ਸੰਗਰੂਰ) ਨੇ ਦੂਜਾ ਅਤੇ ਨਵਤਾਰ ਸਿੰਘ (ਸੰਗਰੂਰ) ਨੇ ਤੀਜਾ ਸਥਾਨ ਮੱਲਿਆ। ਲੜਕੀਆਂ ਦੇ ਵਰਗ ਵਿੱਚ ਮਹਿਕਦੀਪ ਕੌਰ ਝੱਲੀਆਂ ਕਲਾਂ (ਰੂਪਨਗਰ) ਨੇ ਸੋਨ ਤਗਮਾ ਜਿੱਤਿਆ, ਜਦਕਿ ਕਰਮ ਸੁੱਖੀ ਕੌਰ (ਬਠਿੰਡਾ) ਦੂਜੇ ਅਤੇ ਓਨਮ ਗੁਪਤਾ (ਪਟਿਆਲਾ) ਤੀਜੇ ਸਥਾਨ ’ਤੇ ਰਹੀ।

ਅੰਡਰ-19 ਵਰਗ ਵਿੱਚ ਲੜਕਿਆਂ ਦੇ ਮੁਕਾਬਲੇ ’ਚ ਗੁਰਕੀਰਤ ਸਿੰਘ (ਝੱਲੀਆਂ), ਸੁਮਰੀਤ ਸਿੰਘ (ਬਠਿੰਡਾ) ਅਤੇ ਹਰਸ਼ਦੀਪ ਸਿੰਘ (ਪਟਿਆਲਾ) ਪਹਿਲੇ ਤਿੰਨ ਸਥਾਨਾਂ ’ਤੇ ਰਹੇ। ਲੜਕੀਆਂ ਦੇ ਵਰਗ ਵਿੱਚ ਪਟਿਆਲਾ ਦੀਆਂ ਖਿਡਾਰਨਾਂ ਦਾ ਦਬਦਬਾ ਰਿਹਾ, ਜਿੱਥੇ ਗੀਤਾਂਜਲੀ ਨੇ ਪਹਿਲਾ ਅਤੇ ਰਮਜ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਜਸ਼ਨਪ੍ਰੀਤ ਕੌਰ ਝੱਲੀਆਂ ਕਲਾਂ (ਰੂਪਨਗਰ) ਤੀਜੇ ਸਥਾਨ ’ਤੇ ਰਹੀ। ਪੀਪ ਸਾਈਟ ਏਅਰ ਰਾਈਫਲ ਦੇ ਵਿਅਕਤੀਗਤ ਮੁਕਾਬਲਿਆਂ ਵਿੱਚ ਵੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲੜਕਿਆਂ ਦੇ 14 ਸਾਲ ਵਰਗ ਵਿੱਚ ਬਿਕਰਮਜੀਤ ਸਿੰਘ (ਗੁਰਦਾਸਪੁਰ) ਅਤੇ ਲੜਕੀਆਂ ਵਿੱਚ ਨਮਿਹਾ (ਪਟਿਆਲਾ) ਨੇ ਪਹਿਲਾ ਸਥਾਨ ਹਾਸਲ ਕੀਤਾ। 17 ਸਾਲ ਵਰਗ ਵਿੱਚ ਅਵਰਾਜ ਸਿੰਘ (ਪਟਿਆਲਾ) ਅਤੇ ਜਸਹਰ ਕੌਰ (ਪਟਿਆਲਾ) ਜੇਤੂ ਰਹੇ। ਇਸੇ ਤਰ੍ਹਾਂ 19 ਸਾਲ ਵਰਗ ਵਿੱਚ ਆਂਸ਼ਲ ਬੱਤਰਾ ਅਤੇ ਹਰਜੋਤ ਕੌਰ (ਕਪੂਰਥਲਾ) ਆਪੋ-ਆਪਣੇ ਵਰਗ ਵਿੱਚ ਅੱਵਲ ਰਹੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਦੀ ਅਗਵਾਈ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਇੰਦੂ ਬਾਲਾ ਨੇ ਇਨਾਮ ਵੰਡੇ।

Advertisement
Show comments