ਟੀ-20: ਜ਼ਿੰਬਾਬਵੇ ਨੇ ਸ੍ਰੀਲੰਕਾ ਨੂੰ 67 ਦੌੜਾਂ ਨਾਲ ਹਰਾਇਆ
ਸ੍ਰੀਲੰਕਾ ਅੱਠ ਵਿਕਟਾਂ ਦੇ ਨੁਕਸਾਨ ਨਾਲ 162 ਦੌਡ਼ਾਂ; ਸ੍ਰੀਲੰਕਾ ਆਲ ਆੳੂਟ 95 ਦੌਡ਼ਾਂ
Advertisement
ਇੱਥੋਂ ਦੇ ਰਾਵਲਪਿੰਡੀ ਖੇਡ ਸਟੇਡੀਅਮ ਵਿਚ ਖੇਡੇ ਜਾ ਰਹੇ ਟੀ-20 ਮੈਚ ਵਿਚ ਜ਼ਿੰਬਾਬਵੇ ਨੇ ਸ੍ਰੀਲੰਕਾ ਨੂੰ 67 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਮੈਚ ਵਿਚ ਜ਼ਿੰਬਾਬਵੇ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ਨਾਲ 162 ਦੌੜਾਂ ਬਣਾਈਆਂ ਜਦਕਿ ਸ੍ਰੀਲੰਕਾ ਦੀ ਪੂਰੀ ਟੀਮ 20 ਓਵਰਾਂ ਵਿਚ 95 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਸ੍ਰੀਲੰਕਾ ਵਲੋਂ ਕਪਤਾਨ ਦਾਸੁਨ ਸ਼ਨਾਕਾ ਨੇ ਸਭ ਤੋਂ ਵੱਧ 34 ਦੌੜਾਂ ਬਣਾਈਆਂ ਤੇ ਸ੍ਰੀਲੰਕਾ ਦੇ ਰਾਜਪਕਸੇ ਨੇ 11 ਦੌੜਾਂ ਬਣਾਈਆਂ। ਇਨ੍ਹਾਂ ਤੋਂ ਇਲਾਵਾ ਸ੍ਰੀਲੰਕਾ ਦਾ ਕੋਈ ਵੀ ਖਿਡਾਰੀ ਦੋ ਅੰਕਾਂ ਦਾ ਸਕੋਰ ਵੀ ਨਹੀਂ ਬਣਾ ਸਕੇ। ਪੀਟੀਆਈ
Advertisement
Advertisement
