ਟੀ-20 ਕ੍ਰਿਕਟ ਏਸ਼ੀਆ ਕੱਪ: ਪਾਕਿਸਤਾਨ ਨੇ ਓਮਾਨ ਨੂੰ 93 ਦੌੜਾਂ ਨਾਲ ਹਰਾਇਆ
ਪਾਕਿਸਤਾਨ ਨੇ ਅੱਜ ਇੱਥੇ ਟੀ-20 ਕ੍ਰਿਕਟ ਏਸ਼ੀਆ ਕੱਪ ਦੇ ਗਰੁੱਪ-ਏ ਦੇ ਮੈਚ ਵਿੱਚ ਓਮਾਨ ਨੂੰ 93 ਦੌੜਾਂ ਨਾਲ ਹਰਾ ਦਿੱਤਾ। ਪਾਕਿਸਤਾਨੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 160 ਦੌੜਾਂ ਬਣਾਈਆਂ ਤੇ ਫਿਰ ਓਮਾਨ ਦੀ ਟੀਮ ਨੂੰ 67 ਦੌੜਾਂ ਹੀ ਸਮੇਟ ਦਿੱਤਾ।
ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਵਿਕਟਕੀਪਰ ਬੱਲੇਬਾਜ਼ ਮੁਹੰਮਦ ਹੈਰਿਸ ਦੇ ਨੀਮ ਸੈਂਕੜੇ (66 ਦੌੜਾਂ), ਐੱਸ. ਫਰਹਾਨ ਦੀਆਂ 29, ਫਖਰ ਜ਼ਮਾਨ ਦੀਆਂ 23 ਅਤੇ ਮੁਹੰਮਦ ਨਵਾਜ਼ ਦੀਆਂ 19 ਦੌੜਾਂ ਸਦਕਾ 20 ਓਵਰਾਂ ’ਚ ਸੱਤ ਵਿਕਟਾ ਗੁਆ ਕੇ 160 ਦੌੜਾਂ ਬਣਾਈਆਂ। ਓਮਾਨ ਵੱਲੋਂ ਸ਼ਾਹ ਫੈਸਲ ਦੇ ਆਮਿਰ ਕਲੀਮ ਨੇ ਤਿੰਨ-ਤਿੰਨ ਵਿਕਟਾਂ ਲਈਆਂ।
ਓਮਾਨ ਦੀ ਟੀਮ ਜਿੱਤ ਲਈ 161 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨੀ ਗੇਂਦਬਾਜ਼ਾਂ ਅੱਗੇ 16.4 ਓਵਰਾਂ ’ਚ 67 ਦੌੜਾਂ ਹੀ ਬਣਾ ਸਕੀ। ਓਮਾਨ ਵੱਲੋਂ Hammad Mirza ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ।
ਪਾਕਿਸਤਾਨ ਵੱਲੋਂ ਸੈਮ ਅਯੂਬ, ਐੱਸ. ਮੁਕੀਮ ਤੇ ਫਾਹੀਮ ਅਸ਼ਰਫ ਨੇ ਦੋ ਦੋ ਵਿਕਟਾਂ ਹਾਸਲ ਕੀਤੀਆਂ ਜਦਕਿ ਸ਼ਾਹੀਨ ਅਫਰੀਦੀ, ਅਬਰਾਰ ਅਹਿਮਦ ਅਤੇ ਮੁਹੰਮਦ ਨਵਾਜ਼ ਨੂੰ ਇੱਕ ਇੱਕ ਮਿਲੀ।
ਨੀਮ ਸੈਂਕੜਾ ਜੜਨ ਵਾਲੇ ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਹੈਰਿਸ ਨੂੰ ‘PLAYER OF THE MATCH’ ਚੁਣਿਆ ਗਿਆ।