ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟੀ-20 ਏਸ਼ੀਆ ਕੱਪ: ਭਾਰਤ ਦਾ ਓਮਾਨ ਨਾਲ ਮੁਕਾਬਲਾ ਅੱਜ

ਸੁਪਰ-4 ਗੇਡ਼ ਤੋਂ ਪਹਿਲਾਂ ਬੱਲੇਬਾਜ਼ਾਂ ਨੂੰ ਮੌਕਾ ਦੇਣਾ ਚਾਹੇਗੀ ਭਾਰਤੀ ਟੀਮ
Advertisement
ਭਾਰਤ ਇੱਥੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ’ਚ ਆਪਣਾ ਆਖਰੀ ਗਰੁੱਪ ਮੈਚ 19 ਸਤੰਬਰ ਨੂੰ ਓਮਾਨ ਵਿਰੁੱਧ ਖੇਡੇਗਾ। ਪਹਿਲੇ ਦੋ ਮੈਚਾਂ ’ਚ ਯੂਏਈ ਤੇ ਪਾਕਿਸਤਾਨ ਖ਼ਿਲਾਫ਼ ਮੈਚਾਂ ’ਚ ਛੋਟੇ ਟੀਚੇ ਸੌਖਿਆਂ ਹੀ ਹਾਸਲ ਕਰ ਚੁੱਕੀ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਓਮਾਨ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਨਾ ਅਤੇ ਪੂਰੇ 20 ਓਵਰ ਖੇਡਣਾ ਚਾਹੇਗੀ।

ਭਾਰਤ ਸੁਪਰ-4 ਲਈ ਕੁਆਲੀਫਾਈ ਕਰ ਚੁੱਕਾ ਹੈ ਤੇ ਐਤਵਾਰ ਨੂੰ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਮੈਚ ਤੋਂ ਪਹਿਲਾਂ ਟੀਮ ਓਮਾਨ ਖ਼ਿਲਾਫ਼ ਬੱਲੇਬਾਜ਼ਾਂ ਨੂੰ ਮੌਕਾ ਦੇ ਸਕਦੀ ਹੈ। ਅਭਿਸ਼ੇਕ ਸ਼ਰਮਾ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਜਦਕਿ ਸ਼ੁਭਮਨ ਗਿੱਲ ਨੂੰ ਕਰੀਜ਼ ’ਤੇ ਹੋਰ ਸਮਾਂ ਬਿਤਾਉਣ ਦੀ ਲੋੜ ਹੈ। ਕਪਤਾਨ ਸੂਰਿਆਕੁਮਾਰ ਨੇ ਪਾਕਿਸਤਾਨ ਖ਼ਿਲਾਫ਼ ਵਧੀਆ ਬੱਲੇਬਾਜ਼ੀ ਕੀਤੀ ਸੀ ਤੇ ਹੁਣ ਉਹ ਤਿਲਕ ਵਰਮਾ ਨੂੰ ਬੱਲੇਬਾਜ਼ੀ ਵੱਧ ਸਮਾਂ ਦੇਣਾ ਚਾਹੇਗਾ। ਭਾਰਤ ਜੇ ਫਾਈਨਲ ’ਚ ਤਾਂ ਉਹ ਉਸ ਨੂੰ ਸੱਤ ਦਿਨਾਂ ’ਚ ਚਾਰ ਮੈਚ ਖੇਡਣੇ ਪੈਣਗੇ ਅਤੇ ਇਸ ਕਰਕੇ ਟੀਮ ਮੈਨਜਮੈਂਟ ਦੀ ਨਜ਼ਰ ਹਾਰਦਿਕ ਪਾਂਡਿਆ, ਸੰਜੂ ਸੈਮਸਨ, ਸ਼ਿਵਮ ਦੂਬੇ ਅਤੇ ਅਕਸ਼ਰ ਨੂੰ ਬੱਲੇਬਾਜ਼ੀ ਦਾ ਮੌਕਾ ਦੇਣ ’ਤੇ ਹੋਵੇਗੀ। ਭਾਰਤੀ ਗੇਂਦਬਾਜ਼ੀ ਜ਼ਿਆਦਾ ਮਜ਼ਬੂਤ ਹੈ ਅਤੇ ਜੇ ਓਮਾਨ ਪਹਿਲਾਂ ਬੱਲੇਬਾਜ਼ੀ ਕਰਦਾ ਹੈ ਤਾਂ ਮੈਚ ਛੇਤੀ ਖਤਮ ਹੋਣ ਦੀ ਸੰਭਾਵਨਾ ਹੈ ਕਿਉਂਕਿ ਜਤਿੰਦਰ ਸਿੰਘ ਦੀ ਅਗਵਾਈ ਵਾਲੀ ਓਮਾਨ ਟੀਮ ਲਈ ਕੁਲਦੀਪ ਯਾਦਵ ਤੇ ਵਰੁਣ ਚੱਕਰਵਰਤੀ ਵਰਗੇ ਫਿਰਕੀ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਮੁਸ਼ਕਲ ਹੋ ਸਕਦਾ ਹੈ। ਭਾਰਤੀ ਟੀਮ ਸੁਪਰ-4 ਤੋਂ ਪਹਿਲਾਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਆਰਾਮ ਦੇ ਸਕਦੀ ਹੈ।

Advertisement

 

Advertisement
Show comments