ਟੀ-20: ਅਫ਼ਗ਼ਾਨਿਸਤਾਨ ਨੇ ਪਾਕਿਸਤਾਨ ਨੂੰ 18 ਦੌੜਾਂ ਨਾਲ ਹਰਾਇਆ
ਇਬਰਾਹਿਮ ਜ਼ਾਦਰਾਨ (65) ਅਤੇ ਸੇਦਿਕੁੱਲਾਹ ਅਟਲ (64) ਦੇ ਸ਼ਾਨਦਾਰ ਨੀਮ ਸੈਂਕੜਿਆਂ ਤੋਂ ਬਾਅਦ ਸਪਿੰਨਰਾਂ ਦੀ ਮਦਦ ਨਾਲ ਅਫ਼ਗ਼ਾਨਿਸਤਾਨ ਨੇ ਟੀ20 ਤਿਕੋਣੀ ਲੜੀ ਦੇ ਮੈਚ ਵਿੱਚ ਪਾਕਿਸਤਾਨ ਨੂੰ 18 ਦੌੜਾਂ ਨਾਲ ਹਰਾਇਆ। ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਦੇ ਨੁਕਸਾਨ...
Advertisement
ਇਬਰਾਹਿਮ ਜ਼ਾਦਰਾਨ (65) ਅਤੇ ਸੇਦਿਕੁੱਲਾਹ ਅਟਲ (64) ਦੇ ਸ਼ਾਨਦਾਰ ਨੀਮ ਸੈਂਕੜਿਆਂ ਤੋਂ ਬਾਅਦ ਸਪਿੰਨਰਾਂ ਦੀ ਮਦਦ ਨਾਲ ਅਫ਼ਗ਼ਾਨਿਸਤਾਨ ਨੇ ਟੀ20 ਤਿਕੋਣੀ ਲੜੀ ਦੇ ਮੈਚ ਵਿੱਚ ਪਾਕਿਸਤਾਨ ਨੂੰ 18 ਦੌੜਾਂ ਨਾਲ ਹਰਾਇਆ। ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ ਦੇ ਨੁਕਸਾਨ ’ਤੇ 169 ਦੌੜਾਂ ਬਣਾਈਆਂ ਸਨ। ਕਪਤਾਨ ਰਾਸ਼ਿਦ ਖ਼ਾਨ, ਮੁਹੰਮਦ ਨਬੀ ਅਤੇ ਟੂਰਨਾਮੈਂਟ ਵਿੱਚ ਆਪਣਾ ਪਹਿਲਾ ਮੈਚ ਖੇਡ ਰਹੇ ਸਪਿੰਨਰ ਨੂਰ ਅਹਿਮਦ ਦੀ ਸਪਿੰਨ ਤਿਕੜੀ ਨੇ ਮਿਲ ਕੇ ਛੇ ਵਿਕਟਾਂ ਲਈਆਂ ਅਤੇ ਪਾਕਿਸਤਾਨ ਨੂੰ ਨੌਂ ਵਿਕਟਾਂ ’ਤੇ 151 ਦੌੜਾਂ ’ਤੇ ਰੋਕ ਦਿੱਤਾ।
Advertisement
Advertisement