ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟੀ-20 ਵਿਸ਼ਵ ਕੱਪ: ਇੰਜ਼ਮਾਮ ਨੇ ਭਾਰਤ 'ਤੇ ਗੇਂਦ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ

ਨਵੀਂ ਦਿੱਲੀ, 26 ਜੂਨ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉੱਲ-ਹੱਕ ਨੇ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਟੀ-20 ਵਿਸ਼ਵ ਕੱਪ ਦੇ ਸੁਪਰ 8 ਦੇ ਮੈਚ ਦੌਰਾਨ ਭਾਰਤ 'ਤੇ ਗੇਂਦ ਨਾਲ ਛੇੜਛਾੜ ਕਰਨ (ਬਾਲ ਟੈਂਪਰਿੰਗ) ਕਰਨ ਦਾ ਦੋਸ਼ ਲਾਇਆ ਹੈ। ਇੰਜ਼ਮਾਮ ਨੇ ਕਿਹਾ ਕਿ...
Advertisement

ਨਵੀਂ ਦਿੱਲੀ, 26 ਜੂਨ

ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉੱਲ-ਹੱਕ ਨੇ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਟੀ-20 ਵਿਸ਼ਵ ਕੱਪ ਦੇ ਸੁਪਰ 8 ਦੇ ਮੈਚ ਦੌਰਾਨ ਭਾਰਤ 'ਤੇ ਗੇਂਦ ਨਾਲ ਛੇੜਛਾੜ ਕਰਨ (ਬਾਲ ਟੈਂਪਰਿੰਗ) ਕਰਨ ਦਾ ਦੋਸ਼ ਲਾਇਆ ਹੈ। ਇੰਜ਼ਮਾਮ ਨੇ ਕਿਹਾ ਕਿ ਮੈਚ ਦੇ 15ਵੇਂ ਓਵਰ ਦੌਰਾਨ ਗੇਂਦ ਰਿਵਰਸ ਸਵਿੰਗ ਹੋਣਾ ਸੰਭਵ ਨਹੀਂ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਨਾਲ ਛੇੜਛਾੜ ਕੀਤੀ ਗਈ ਹੈ। ਪਾਕਿਸਤਾਨੀ ਟੀਵੀ ਚੈਨਲ 24 ਨਿਊਜ਼ 'ਤੇ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਅੰਪਾਇਰਾਂ ਨੂੰ ਆਪਣੀਆਂ ਅੱਖਾਂ ਖੁੱਲੀਆਂ ਰੱਖਣੀਆਂ ਚਾਹੀਦੀਆਂ ਹਨ, ਜੇ ਇਹ ਰਿਵਰਸ ਸਵਿੰਗ ਪਾਕਿਸਤਾਨੀ ਗੇਂਦਬਾਜ਼ ਕਰਦੇ ਤਾਂ ਇਹ ਇੱਕ ਵੱਡਾ ਮੁੱਦਾ ਹੋਣਾ ਸੀ। ਇਸ ਦੌਰਾਨ ਸਾਬਕਾ ਖਿਡਾਰੀ ਸਲੀਮ ਮਲਿਕ ਨੇ ਸਹਿਤਮੀ ਜਤਾਉਂਦਿਆਂ ਕਿਹਾ ਕਿ ਜਦੋਂ ਕੁੱਝ ਟੀਮਾਂ ਦੀ ਗੱਲ ਆਉਂਦੀ ਹੈ ਤਾਂ ਅੱਖਾਂ ਬੰਦ ਕਰ ਲਈਆਂ ਜਾਂਦੀਆਂ ਹਨ।

Advertisement

ਜ਼ਿਕਰਯੋਗ ਹੈ ਕਿ ਸੁਪਰ 8 ਦੇ ਮੈਚ ਦੌਰਾਨ ਭਾਰਤ ਵੱਲੋਂ ਆਸਟ੍ਰੇਰਲੀਆ ਤੇ 26 ਦੌੜਾਂ ਦੀ ਜਿੱਤ ਹਾਸਲ ਕੀਤੀ ਗਈ ਸੀ, ਜਿਸ ਤੋਂ ਬਾਅਦ ਆਸਟ੍ਰੇਲੀਆ ਇਸ ਪੜਾਅ 'ਚੋਂ ਬਾਹਰ ਹੋ ਗਿਆ ਹੈ।-ਆਈਏਐੱਨਐਸ

Advertisement
Tags :
Arshdeeparshdeep singhcricketIndian CricketInzamam ul haq
Show comments