ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਰਜੀਤ ਹਾਕੀ ਅਕੈਡਮੀ ਨੇ ਜਰਖੜ ਅਕੈਡਮੀ ਨੂੰ ਹਰਾਇਆ

ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ’ਚ ਸਾਈ ਲਖਨਊ ਤੇ ਸੇਲ ਹਾਕੀ ਅਕੈਡਮੀ ਰੂਡ਼ਕੇਲਾ ਵੱਲੋਂ ਵੀ ਜਿੱਤਾਂ ਦਰਜ
ਸੇਲ ਹਾਕੀ ਅਕੈਡਮੀ ਰੂੜਕੇਲਾ ਤੇ ਸਾਈ ਐੱਨ ਸੀ ਓ ਈ ਸੋਨੀਪਤ ਦੇ ਖਿਡਾਰੀ ਗੇਂਦ ’ਤੇ ਕਬਜ਼ੇ ਦੀ ਕੋਸ਼ਿਸ਼ ਕਰਦੇ ਹੋਏ।
Advertisement

ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ 19ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਅੰਡਰ-19 ਹਾਕੀ ਟੂਰਨਾਮੈਂਟ ਦੇ ਤੀਜੇ ਦਿਨ ਵੱਖ-ਵੱਖ ਟੀਮਾਂ ਵਿਚਾਲੇ ਚਾਰ ਫਸਵੇਂ ਮੁਕਾਬਲੇ ਖੇਡੇ ਗਏ। ਦਿਨ ਦੇ ਪਹਿਲੇ ਮੈਚ (ਪੂਲ ਸੀ) ਵਿੱਚ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੇ ਜਰਖੜ ਹਾਕੀ ਅਕੈਡਮੀ ਲੁਧਿਆਣਾ ਨੂੰ 4-2 ਨਾਲ ਹਰਾਇਆ। ਜਸ਼ਨਪ੍ਰੀਤ ਸਿੰਘ ਨੂੰ ‘ਮੈਨ ਆਫ ਦਿ ਮੈਚ’ ਐਲਾਨਿਆ ਗਿਆ। ਦੂਜੇ ਮੈਚ (ਪੂਲ ਬੀ) ਵਿੱਚ ਸਾਈ ਐੱਨ ਸੀ ਓ ਈ ਲਖਨਊ ਨੇ ਸ਼ਾਹਬਾਦ ਹਾਕੀ ਅਕੈਡਮੀ ਹਰਿਆਣਾ ਨੂੰ 5-2 ਨਾਲ ਮਾਤ ਦਿੱਤੀ। ਗੁਰਪ੍ਰੀਤ ਸਿੰਘ ਬਿਹਤਰੀਨ ਖਿਡਾਰੀ ਚੁਣਿਆ ਗਿਆ। ਤੀਜੇ ਮੁਕਾਬਲੇ (ਪੂਲ ਸੀ) ਵਿੱਚ ਸੇਲ ਹਾਕੀ ਅਕੈਡਮੀ ਰੂੜਕੇਲਾ ਨੇ ਸਾਈ ਐੱਨ ਸੀ ਓ ਈ ਸੋਨੀਪਤ (ਹਰਿਆਣਾ) ਨੂੰ 5-2 ਨਾਲ ਹਰਾਇਆ। ਸੇਲ ਅਕੈਡਮੀ ਦਾ ਸੰਦੀਪ ਲਾਕੜਾ ‘ਮੈਨ ਆਫ ਦਿ ਮੈਚ’ ਰਿਹਾ। ਚੌਥੇ ਮੈਚ (ਪੂਲ ਬੀ) ਵਿੱਚ ਉੜੀਸਾ ਨੇਵਲ ਟਾਟਾ ਹਾਈ ਪਰਫਾਰਮੈਂਸ ਸੈਂਟਰ ਨੇ ਆਰਮੀ ਬੁਆਏਜ਼ ਸਪੋਰਟਸ ਕੰਪਨੀ ਬੰਗਲੂਰੂ ਨੂੰ 7-1 ਦੇ ਵੱਡੇ ਫਰਕ ਨਾਲ ਹਰਾਇਆ। ਜੇਤੂ ਟੀਮ ਵੱਲੋਂ ਬਿਲਕਨ ਓਰਮ ਨੇ ਸ਼ਾਨਦਾਰ ਹੈਟ੍ਰਿਕ ਲਗਾਈ। ਇਸ ਤੋਂ ਪਹਿਲਾਂ ਅਰਜੁਨ ਐਵਾਰਡੀ ਅਥਲੀਟ ਸੁੱਚਾ ਸਿੰਘ, ਜਤਿੰਦਰ ਸਿੰਘ ਪੰਨੂ, ਹਰਭਜਨ ਕੌਰ, ਐੱਸ ਪੀ (ਹੈੱਡਕੁਆਰਟਰ) ਸੁਖਵਿੰਦਰ ਸਿੰਘ ਅਤੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਗੁਰਸ਼ਰਨ ਸਿੰਘ ਕਪੂਰ, ਹਰਭਜਨ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਹਰਦੀਪ ਸਿੰਘ ਕਪੂਰ, ਮਨਜੀਤ ਸਿੰਘ ਕਪੂਰ, ਪਰਮਿੰਦਰ ਕੌਰ, ਮਨਜੀਤ ਕੌਰ, ਪਲਵਿੰਦਰ ਕੌਰ, ਅਮਨਪ੍ਰੀਤ ਕੌਰ, ਓਲੰਪੀਅਨ ਸੰਜੀਵ ਕੁਮਾਰ, ਕੌਮਾਂਤਰੀ ਖਿਡਾਰੀ ਰਿਪੁਦਮਨ ਕੁਮਾਰ ਸਿੰਘ, ਰਾਮ ਸਰਨ, ਹਰਵਿੰਦਰ ਸਿੰਘ ਰਣਸੀਂਹ ਤੇ ਹੋਰ ਹਾਜ਼ਰ ਸਨ।

ਅੱਜ ਖੇਡੇ ਜਾਣ ਵਾਲੇ ਮੈਚ

Advertisement

Advertisement
Show comments