ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਪਰੀਮ ਕੋਰਟ ਵੱਲੋਂ ਕ੍ਰਿਕਟਰ ਸੰਤੋਸ਼ ਨੂੰ ਰਾਹਤ

ਸੁਪਰੀਮ ਕੋਰਟ ਨੇ ਰਣਜੀ ਟਰਾਫੀ ਦੇ ਸਾਬਕਾ ਕ੍ਰਿਕਟਰ ਸੰਤੋਸ਼ ਕਰੁਣਾਕਰਨ ’ਤੇ ਕੇਰਲ ਕ੍ਰਿਕਟ ਐਸੋਸੀਏਸ਼ਨ ਵੱਲੋਂ ਲਾਈ ਤਾਉਮਰ ਪਾਬੰਦੀ ਰੱਦ ਕਰ ਦਿੱਤੀ ਅਤੇ ਨਿਰਦੇਸ਼ ਦਿੱਤਾ ਕਿ ਉਨ੍ਹਾਂ ਦੇ ਮਾਮਲੇ ਦੀ ਨਵੇਂ ਸਿਰੇ ਤੋਂ ਸੁਣਵਾਈ ਕੀਤੀ ਜਾਵੇ। ਬੈਂਚ ਨੇ ਕੇਰਲ ਹਾਈ ਕੋਰਟ...
Advertisement

ਸੁਪਰੀਮ ਕੋਰਟ ਨੇ ਰਣਜੀ ਟਰਾਫੀ ਦੇ ਸਾਬਕਾ ਕ੍ਰਿਕਟਰ ਸੰਤੋਸ਼ ਕਰੁਣਾਕਰਨ ’ਤੇ ਕੇਰਲ ਕ੍ਰਿਕਟ ਐਸੋਸੀਏਸ਼ਨ ਵੱਲੋਂ ਲਾਈ ਤਾਉਮਰ ਪਾਬੰਦੀ ਰੱਦ ਕਰ ਦਿੱਤੀ ਅਤੇ ਨਿਰਦੇਸ਼ ਦਿੱਤਾ ਕਿ ਉਨ੍ਹਾਂ ਦੇ ਮਾਮਲੇ ਦੀ ਨਵੇਂ ਸਿਰੇ ਤੋਂ ਸੁਣਵਾਈ ਕੀਤੀ ਜਾਵੇ। ਬੈਂਚ ਨੇ ਕੇਰਲ ਹਾਈ ਕੋਰਟ ਦੇ 2021 ਦੇ ਉਸ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਕਰੁਣਾਕਰਨ ਦੀ ਪਟੀਸ਼ਨ ਖਾਰਜ ਕੀਤੀ ਗਈ ਸੀ ਅਤੇ ਉਸ ਨੂੰ ਕਾਲੀ ਸੂਚੀ ਵਿੱਚ ਪਾਉਣ ਦੇ ਕੇਸੀਏ ਦੇ ਫ਼ੈਸਲੇ ਨੂੰ ਰੱਦ ਕਰ ਦਿੱਤਾ ਸੀ। ਬੈਂਚ ਨੇ ਕਿਹਾ, ‘‘21 ਜੂਨ 2021 ਦਾ ਵਿਵਾਦਤ ਹੁਕਮ ਅਤੇ 22 ਅਗਸਤ 2021 ਦੇ ਕਾਲੀ ਸੂਚੀ ਵਿੱਚ ਪਾਉਣ ਦੇ ਆਦੇਸ਼ ਦਾ ਅਧਿਐਨ ਕਰਨ ਮਗਰੋਂ ਸਾਡੀ ਰਾਇ ਹੈ ਕਿ ਹਾਈ ਕੋਰਟ ਨੇ ਅਰਜ਼ੀਕਾਰ ਖਿ਼ਲਾਫ਼ ਕਾਫ਼ੀ ਸਖ਼ਤ ਰੁਖ਼ ਅਪਣਾਇਆ ਹੈ।’’

Advertisement
Advertisement