ਸੁਲਤਾਨ ਆਫ਼ ਜੋਹੋਰ ਕੱਪ: ਆਸਟਰੇਲੀਆ ਨੇ ਭਾਰਤ ਨੂੰ ਹਰਾ ਕੇ ਖ਼ਿਤਾਬ ਜਿੱਤਿਆ
Grobbelaar double helps Australia break Sultan of Johor Cup final jinx ਆਸਟਰੇਲੀਆ ਦੇ ਇਆਨ ਗ੍ਰੋਬੇਲਾਰ ਦੇ ਦੋ ਗੋਲਾਂ ਸਦਕਾ ਅੱਜ ਇੱਥੇ ਆਸਟਰੇਲੀਆ ਨੇ ਭਾਰਤ ਨੂੰ 2-1 ਨਾਲ ਹਰਾ ਕੇ ਸੁਲਤਾਨ ਆਫ਼ ਜੋਹੋਰ ਕੱਪ ਅੰਡਰ-21 ਹਾਕੀ ਖਿਤਾਬ ਜਿੱਤ ਲਿਆ ਹੈ। ਇਆਨ ਨੇ ਆਖਰੀ ਮਿੰਟਾਂ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ ਜੋ ਫੈਸਲਾਕੁਨ ਸਾਬਤ ਹੋਇਆ।
ਤਿੰਨ ਵਾਰ ਦੇ ਸਾਬਕਾ ਚੈਂਪੀਅਨ ਭਾਰਤ ਨੂੰ ਦੂਜੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਮਿਲਿਆ। ਇਸ ਦੌਰਾਨ ਅਨਮੋਲ ਏਕਾ ਨੇ ਗੋਲ ਵਿੱਚ ਬਦਲ ਕੇ ਮੈਚ 1-1 ਨਾਲ ਬਰਾਬਰ ਕਰ ਦਿੱਤਾ। ਤੀਜੇ ਕੁਆਰਟਰ ਵਿਚ ਕੋਈ ਵੀ ਗੋਲ ਨਾ ਹੋਇਆ ਜਿਸ ਨਾਲ ਦੋਵੇਂ ਟੀਮਾਂ ਆਖਰੀ 15 ਮਿੰਟਾਂ ਤੱਕ ਬਰਾਬਰ ਰਹੀਆਂ।
ਖੇਡ ਦੇ ਤੇਜ਼ ਹੋਣ ਦੇ ਨਾਲ ਆਸਟਰੇਲੀਆ ਨੇ ਸਿਰਫ਼ ਦੋ ਮਿੰਟ ਬਾਕੀ ਰਹਿੰਦੇ ਮੈਚ ਦੇ ਆਪਣੇ 11ਵੇਂ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲਿਆ ਤੇ ਮੈਚ ਜਿੱਤ ਲਿਆ।
ਭਾਰਤ ਨੇ ਆਖਰੀ ਮਿੰਟ ਵਿੱਚ ਲਗਾਤਾਰ ਛੇ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤੀ ਟੀਮ ਇਸ ਦਾ ਫਾਇਦਾ ਨਹੀਂ ਉਠਾ ਸਕੀ। ਆਸਟਰੇਲੀਆ ਦੇ ਗੋਲਕੀਪਰ ਮੈਗਨਸ ਮੈਕੌਸਲੈਂਡ ਨੇ ਮਹੱਤਵਪੂਰਨ ਬਚਾਅ ਕੀਤਾ।
ਇਸ ਜਿੱਤ ਨੇ ਆਸਟਰੇਲੀਆ ਨੂੰ ਆਖਰਕਾਰ 2022 ਵਿੱਚ ਭਾਰਤ ਵਿਰੁੱਧ ਹਾਰ ਤੋਂ ਬਾਅਦ ਲਗਾਤਾਰ ਤਿੰਨ ਫਾਈਨਲ ਵਿਚ ਮਿਲੀਆਂ ਹਾਰਾਂ ਦਾ ਸਿਲਸਿਲਾ ਤੋੜਿਆ। ਆਸਟਰੇਲੀਆ ਨੇ ਇਸ ਜਿੱਤ ਨਾਲ ਤਿੰਨ ਸਾਲ ਪਹਿਲਾਂ ਹੋਈ ਹਾਰ ਦਾ ਬਦਲਾ ਵੀ ਲੈ ਲਿਆ।
ਇਹ ਉਨ੍ਹਾਂ ਦਾ ਕੁੱਲ ਮਿਲਾ ਕੇ ਤੀਜਾ ਸੁਲਤਾਨ ਆਫ਼ ਜੋਹੋਰ ਕੱਪ ਖਿਤਾਬ ਸੀ। ਪੀ.ਟੀ.ਆਈ.