ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਲਤਾਨ ਜੋਹੋਰ ਕੱਪ: ਭਾਰਤ ਦੀ ਜੂਨੀਅਰ ਪੁਰਸ਼ ਟੀਮ ਨੇ ਜਪਾਨ ਨੂੰ 4-2 ਨਾਲ ਹਰਾਇਆ

ਜੋਹੋਰ (ਮਲੇਸ਼ੀਆ), 19 ਅਕਤੂਬਰ Sultan of Johor Cup: India junior men's team defeats Japan 4-2 ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਜਪਾਨ ਨੂੰ 4-2 ਨਾਲ ਹਰਾ ਕੇ ਸੁਲਤਾਨ ਜੋਹੋਰ ਕੱਪ ਵਿੱਚ ਆਪਣੀ ਚੁਣੌਤੀ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ...
Advertisement

ਜੋਹੋਰ (ਮਲੇਸ਼ੀਆ), 19 ਅਕਤੂਬਰ

Sultan of Johor Cup: India junior men's team defeats Japan 4-2 ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇੱਥੇ ਜਪਾਨ ਨੂੰ 4-2 ਨਾਲ ਹਰਾ ਕੇ ਸੁਲਤਾਨ ਜੋਹੋਰ ਕੱਪ ਵਿੱਚ ਆਪਣੀ ਚੁਣੌਤੀ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਭਾਰਤ ਲਈ ਆਮਿਰ ਅਲੀ (12ਵੇਂ ਮਿੰਟ), ਗੁਰਜੋਤ ਸਿੰਘ (36ਵੇਂ), ਆਨੰਦ ਸੌਰਭ ਕੁਸ਼ਵਾਹਾ (44ਵੇਂ) ਅਤੇ ਅੰਕਿਤ ਪਾਲ (47ਵੇਂ) ਨੇ ਜਦਕਿ ਜਪਾਨ ਲਈ ਤਸੂਬਾਸਾ ਤਨਾਕਾ (26ਵੇਂ) ਅਤੇ ਰਾਕੁਸੀ ਯਾਮਾਨਾਕਾ (57ਵੇਂ) ਨੇ ਗੋਲ ਕੀਤੇ। ਭਾਰਤ ਦੇ ਸਾਬਕਾ ਗੋਲਕੀਪਰ ਅਤੇ ਜੂਨੀਅਰ ਟੀਮ ਦੇ ਕੋਚ ਪੀਆਰ ਸ੍ਰੀਜੇਸ਼ ਆਪਣੇ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਬੇਹੱਦ ਸੰਤੁਸ਼ਟ ਨਜ਼ਰ ਆ ਰਹੇ ਸਨ। ਇਹ ਮੈਚ ਸ਼ੁਰੂ ਤੋਂ ਹੀ ਕਾਫੀ ਰੋਮਾਂਚਕ ਰਿਹਾ। ਭਾਰਤ ਨੇ ਹਮਲਾਵਰ ਖੇਡ ਦਿਖਾਇਆ ਅਤੇ ਉਹ ਸ਼ੁਰੂ ਤੋਂ ਹੀ ਗੋਲ ਕਰਨ ਦੇ ਮੌਕੇ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ। -ਪੀਟੀਆਈ

Advertisement

Advertisement
Show comments