ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੁਲਤਾਨ ਅਜ਼ਲਨ ਸ਼ਾਹ ਕੱਪ ਹਾਕੀ: ਬੈਲਜੀਅਮ ਨੇ ਭਾਰਤ ਨੂੰ 2-3 ਨਾਲ ਹਾਰਿਆ

ਭਾਰਤ ਨੇ ਮੰਗਲਵਾਰ ਨੂੰ ਇੱਥੇ ਮੀਂਹ ਨਾਲ ਪ੍ਰਭਾਵਿਤ ਸੁਲਤਾਨ ਅਜ਼ਲਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਮੈਚ ਵਿੱਚ ਡਟ ਕੇ ਮੁਕਾਬਲਾ ਕੀਤਾ ਪਰ ਆਖਰਕਾਰ ਉਹ ਬੈਲਜੀਅਮ ਤੋਂ 2-3 ਨਾਲ ਹਾਰ ਗਿਆ। ਭਾਰਤ ਲਈ ਅਭਿਸ਼ੇਕ (33ਵੇਂ ਮਿੰਟ) ਅਤੇ ਸ਼ਿਲਾਨੰਦ ਲਾਕੜਾ (57ਵੇਂ)...
ਸੰਕੇਤਕ ਤਸਵੀਰ।
Advertisement
ਭਾਰਤ ਨੇ ਮੰਗਲਵਾਰ ਨੂੰ ਇੱਥੇ ਮੀਂਹ ਨਾਲ ਪ੍ਰਭਾਵਿਤ ਸੁਲਤਾਨ ਅਜ਼ਲਨ ਸ਼ਾਹ ਕੱਪ ਹਾਕੀ ਟੂਰਨਾਮੈਂਟ ਦੇ ਮੈਚ ਵਿੱਚ ਡਟ ਕੇ ਮੁਕਾਬਲਾ ਕੀਤਾ ਪਰ ਆਖਰਕਾਰ ਉਹ ਬੈਲਜੀਅਮ ਤੋਂ 2-3 ਨਾਲ ਹਾਰ ਗਿਆ।

ਭਾਰਤ ਲਈ ਅਭਿਸ਼ੇਕ (33ਵੇਂ ਮਿੰਟ) ਅਤੇ ਸ਼ਿਲਾਨੰਦ ਲਾਕੜਾ (57ਵੇਂ) ਨੇ ਗੋਲ ਕੀਤੇ, ਜਦੋਂ ਕਿ ਬੈਲਜੀਅਮ ਲਈ ਰੋਮਨ ਡੁਵੇਕੋਟ (17ਵੇਂ ਅਤੇ 46ਵੇਂ) ਅਤੇ ਨਿਕੋਲਸ ਡੀ ਕੇਰਪੇਲ (45ਵੇਂ) ਨੇ ਗੋਲ ਕੀਤੇ।

ਡਿਫੈਂਡਰ ਸੰਜੇ ਦੀ ਅਗਵਾਈ ਵਿੱਚ ਭਾਰਤ ਨੇ ਐਤਵਾਰ ਨੂੰ ਛੇ ਟੀਮਾਂ ਦੇ ਇਸ ਮੁਕਾਬਲੇ ਵਿੱਚ ਤਿੰਨ ਵਾਰ ਦੇ ਚੈਂਪੀਅਨ ਦੱਖਣੀ ਕੋਰੀਆ ਦੇ ਖ਼ਿਲਾਫ਼ ਆਪਣਾ ਪਹਿਲਾ ਮੈਚ 1-0 ਨਾਲ ਜਿੱਤਿਆ ਸੀ।

Advertisement

ਬੈਲਜੀਅਮ ਨੂੰ ਮੈਚ ਸ਼ੁਰੂ ਹੋਣ ਦੇ 10 ਮਿੰਟ ਬਾਅਦ ਪਹਿਲਾ ਪੈਨਲਟੀ ਕਾਰਨਰ ਮਿਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਜਲਦੀ ਹੀ ਦੂਜਾ ਪੈਨਲਟੀ ਕਾਰਨਰ ਵੀ ਹਾਸਲ ਕਰ ਲਿਆ। ਪਰ ਦੋਵਾਂ ਮੌਕਿਆਂ 'ਤੇ ਭਾਰਤੀ ਰੱਖਿਆ ਪੰਕਤੀ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਇਹ ਯਕੀਨੀ ਬਣਾਇਆ ਕਿ ਪਹਿਲੇ ਕੁਆਰਟਰ ਦੇ ਅੰਤ ਤੱਕ ਉਹ ਬਰਾਬਰੀ 'ਤੇ ਰਹਿਣ।

ਜਦੋਂ ਮੈਚ ਖਤਮ ਹੋਣ ਵਿੱਚ ਸਿਰਫ਼ ਤਿੰਨ ਮਿੰਟ ਦਾ ਸਮਾਂ ਬਚਿਆ ਸੀ, ਉਦੋਂ ਸ਼ਿਲਾਨੰਦ ਲਾਕੜਾ (57ਵੇਂ ਮਿੰਟ) ਨੇ ਰਵੀਚੰਦਰ ਸਿੰਘ ਦੇ ਸ਼ਾਨਦਾਰ ਕ੍ਰਾਸ 'ਤੇ ਗੋਲ ਕਰਕੇ ਭਾਰਤ ਨੂੰ ਉਮੀਦ ਦੀ ਕਿਰਨ ਦਿਖਾਈ ਪਰ ਉਹ ਬਰਾਬਰੀ ਦਾ ਗੋਲ ਨਹੀਂ ਕਰ ਸਕਿਆ। ਭਾਰਤ ਦਾ ਅਗਲਾ ਮੁਕਾਬਲਾ ਬੁੱਧਵਾਰ ਨੂੰ ਮਲੇਸ਼ੀਆ ਨਾਲ ਹੋਵੇਗਾ।

Advertisement
Tags :
indian hockeyindian women shockeyਸੁਲਤਾਨ ਅਜ਼ਲਨ ਸ਼ਾਹ ਕੱਪਹਾਕੀ ਟੂਰਨਾਮੈਂਟ
Show comments