ਸਟਾਰਕ ਨੇ ਟੀ-20 ਕੌਮਾਂਤਰੀ ਕ੍ਰਿਕਟ ਨੂੰ ਕਿਹਾ ਅਲਵਿਦਾ
ਆਸਟਰੇਲੀਆ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਟੈਸਟ ਅਤੇ ਇੱਕ ਰੋਜ਼ਾ ਫਾਰਮੈਟ ’ਤੇ ਧਿਆਨ ਕੇਂਦਰਿਤ ਕਰਨ ਲਈ ਟੀ-20 ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਸ ਨੇ ਐਸ਼ੇਜ਼, ਭਾਰਤ ਵਿੱਚ ਟੈਸਟ ਲੜੀ, 2027 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਤੇ ਆਈਪੀਐੱਲ ਦੀ ਤਿਆਰੀ ਨੂੰ ਧਿਆਨ ਵਿੱਚ ਰੱਖਦਿਆਂ ਖੇਡ ਦੇ ਸਭ ਤੋਂ ਛੋਟੇ ਕੌਮਾਂਤਰੀ ਫਾਰਮੈਟ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ। ਆਪਣੀ ਤੇਜ਼ ਰਫ਼ਤਾਰ, ਕਮਾਲ ਦੀ ਸਵਿੰਗ, ਘਾਤਕ ਯਾਰਕਰ ਅਤੇ ਖਤਰਨਾਕ ਬਾਊਂਸਰਾਂ ਲਈ ਜਾਣੇ ਜਾਂਦੇ ਸਟਾਰਕ ਨੇ 65 ਟੀ-20 ਕੌਮਾਂਤਰੀ ਮੈਚਾਂ ਵਿੱਚ 79 ਵਿਕਟਾਂ ਲਈਆਂ ਹਨ। ਉਹ ਐਡਮ ਜ਼ਾਂਪਾ (103 ਮੈਚਾਂ ਵਿੱਚ 130 ਵਿਕਟਾਂ) ਤੋਂ ਬਾਅਦ ਇਸ ਫਾਰਮੈਟ ਵਿੱਚ ਆਸਟਰੇਲੀਆ ਦਾ ਦੂਜਾ ਸਭ ਤੋਂ ਸਫਲ ਗੇਂਦਬਾਜ਼ ਹੈ। ਉਸ ਨੇ ਕਿਹਾ ਕਿ ਟੈਸਟ ਕ੍ਰਿਕਟ ਉਸ ਦੀ ਤਰਜੀਹ ਹੈ ਅਤੇ ਉਹ ਅਗਲੇ ਦੋ ਸਾਲਾਂ ਦੇ ਰੁਝੇਵਿਆਂ ਵਾਲੇ ਕੌਮਾਂਤਰੀ ਸ਼ਡਿਊਲ ਲਈ ਤਿਆਰ ਰਹਿਣਾ ਚਾਹੁੰਦਾ ਹੈ। ਉਸ ਨੇ ਕਿਹਾ, ‘ਮੈਂ ਆਸਟਰੇਲੀਆ ਲਈ ਹਰ ਟੀ-20 ਮੈਚ ਦੇ ਹਰ ਮਿੰਟ ਦਾ ਆਨੰਦ ਮਾਣਿਆ ਹੈ।